Live Updates
ਪੰਜਾਬ ’ਚ ਬਿਜਲੀ ਕੱਟਾਂ ਤੋਂ ਵੱਡੀ ਰਾਹਤ, ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਾਲੂBRICS Summit: PM ਮੋਦੀ ਨੇ ਕਿਹਾ- ਵਧ ਰਿਹਾ ਗਲੋਬਲ ਤਣਾਅ, ਸੰਕਟਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰੀ ਜ਼ਰੂਰੀਪੰਜਾਬ ’ਚ ਮੁੜ ਸਰਗਰਮ ਹੋਵੇਗਾ ਮਾਨਸੂਨ, 17 ਸਤੰਬਰ ਤੱਕ ਮੀਂਹ ਦੀ ਸੰਭਾਵਨਾ, ਯੈਲੋ ਅਲਰਟ ਜਾਰੀਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਦੇਰ ਰਾਤ ਫਾਇਰਿੰਗ, ਗੇਟ ’ਤੇ ਲੱਗੀਆਂ ਗੋਲੀਆਂਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ ਦਾ ਪ੍ਰਮਾਣ: ਅਮਨ ਅਰੋੜਾਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਹਿਮਾਚਲ ਦੇ ਉਦਯੋਗਿਕ ਪ੍ਰਦੂਸ਼ਣ ਤੋਂ ਪੰਜਾਬ ਦੀ ਜੀਵਨ ਰੇਖਾ ਸਤਲੁਜ ਨੂੰ ਖ਼ਤਰੇ ਦਾ ਕੀਤਾ ਪਰਦਾਫਾਸ਼ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋਲੀਪੰਜਾਬ ’ਚ ਬਿਜਲੀ ਕੱਟਾਂ ਤੋਂ ਵੱਡੀ ਰਾਹਤ, ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਾਲੂBRICS Summit: PM ਮੋਦੀ ਨੇ ਕਿਹਾ- ਵਧ ਰਿਹਾ ਗਲੋਬਲ ਤਣਾਅ, ਸੰਕਟਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰੀ ਜ਼ਰੂਰੀਪੰਜਾਬ ’ਚ ਮੁੜ ਸਰਗਰਮ ਹੋਵੇਗਾ ਮਾਨਸੂਨ, 17 ਸਤੰਬਰ ਤੱਕ ਮੀਂਹ ਦੀ ਸੰਭਾਵਨਾ, ਯੈਲੋ ਅਲਰਟ ਜਾਰੀਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਦੇਰ ਰਾਤ ਫਾਇਰਿੰਗ, ਗੇਟ ’ਤੇ ਲੱਗੀਆਂ ਗੋਲੀਆਂਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ ਦਾ ਪ੍ਰਮਾਣ: ਅਮਨ ਅਰੋੜਾਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਹਿਮਾਚਲ ਦੇ ਉਦਯੋਗਿਕ ਪ੍ਰਦੂਸ਼ਣ ਤੋਂ ਪੰਜਾਬ ਦੀ ਜੀਵਨ ਰੇਖਾ ਸਤਲੁਜ ਨੂੰ ਖ਼ਤਰੇ ਦਾ ਕੀਤਾ ਪਰਦਾਫਾਸ਼ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋਲੀ
1 min read

ਲੋਕ ਮੇਰੇ ਜਾਂ ‘ਆਪ’ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਜਾ ਕੇ ਪੀਐਮ ਦੇ ਨਾਮ ਪਟੀਸ਼ਨ ‘ਤੇ ਸਾਈਨ ਅਤੇ ਅਨੁਭਵ ਸਾਂਝੇ ਕਰਨ- ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈ-20 ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਚਿੱਠੀ ਵਿੱਚ ਪੀਐਮ ਤੋਂ ਮੁੱਖ ਤੌਰ ਤੇ ਦੋ ਮੰਗਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਨੂੰ ਪੈਟਰੋਲ ਪੰਪਾਂ ਤੇ ਈ-20 ਅਤੇ ਸ਼ੁੱਧ ਪੈਟਰੋਲ ਦਾ ਵਿਕਲਪ ਦੇਣਾ ਚਾਹੀਦਾ ਹੈਤਾਂ ਜੋ ਉਹ ਆਪਣੀ ਮਰਜ਼ੀ ਅਨੁਸਾਰ ਪੈਟਰੋਲ ਲੈ ਸਕਣ। ਇਸ ਦੇ ਨਾਲ ਹੀਈ-20 ਦੀ ਕੀਮਤ ਘੱਟ ਹੋਣੀ ਚਾਹੀਦੀ ਹੈ। ਕਿਉਂਕਿ ਇਸ ਦੀ ਵਰਤੋਂ ਨਾਲ ਗੱਡੀਆਂ ਦੀ ਮਾਈਲੇਜ ਘਟ ਰਹੀ ਹੈ ਅਤੇ ਕੰਪੋਨੈਂਟਸ ਖਰਾਬ ਹੋ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੇਰੇ ਜਾਂ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਹੈਂਡਲ ਤੇ ਜਾਣਜਿੱਥੇ ਇੱਕ ਲਿੰਕ ਵਿੱਚ ਪੀਐਮ ਦੇ ਨਾਮ ਪਟੀਸ਼ਨ ਮਿਲੇਗੀ। ਉਸ ਤੇ ਸਾਈਨ ਕਰਨ ਅਤੇ ਈ-20 ਨੂੰ ਲੈ ਕੇ ਆਪਣਾ ਅਨੁਭਵ ਸਾਂਝਾ ਕਰਨ। ਮੈਂ ਲੋਕਾਂ ਦੇ ਅਨੁਭਵ ਸਾਂਝੇ ਕਰਨ ਲਈ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਵੀ ਮੰਗਿਆ ਹੈ।

 

ਮੰਗਲਵਾਰ ਨੂੰ “ਆਪ” ਮੁੱਖ ਦਫਤਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਈ-20 ਪੈਟਰੋਲ ਨੂੰ ਲੈ ਕੇ ਦੇਸ਼ ਭਰ ਵਿੱਚ ਲੋਕ ਬਹੁਤ ਦੁਖੀ ਹਨ। ਇਸ ਨੂੰ ਲੈ ਕੇ ਮੈਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿੱਚ ਮੈਂ ਪੀਐਮ ਨੂੰ ਕਿਹਾ ਹੈ ਕਿ ਅਸੀਂ ਲੋਕਤੰਤਰ ਵਿੱਚ ਰਹਿੰਦੇ ਹਾਂਤੁਹਾਨੂੰ ਜਨਤਾ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਸਾਰੇ ਦੇਸ਼ ਦੀ ਜਨਤਾ ਦੁਖੀ ਹੈ ਅਤੇ ਕਹਿ ਰਹੀ ਹੈ ਕਿ ਗੱਡੀਆਂ ਦੀ ਮਾਈਲੇਜ ਡਿੱਗ ਰਹੀ ਹੈਉਨ੍ਹਾਂ ਦੇ ਪਾਰਟਸ ਅਤੇ ਕੰਪੋਨੈਂਟਸ ਖਰਾਬ ਹੋ ਰਹੇ ਹਨ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਤੋਂ ਦੋ ਮੰਗਾਂ ਕੀਤੀਆਂ ਹਨ। ਪਹਿਲੀ ਮੰਗ ਹੈ ਕਿ ਹਰ ਪੈਟਰੋਲ ਪੰਪ ਤੇ ਵਿਕਲਪ ਦਿੱਤਾ ਜਾਵੇ। ਜੇਕਰ ਕੋਈ ਪਿਓਰ (ਸ਼ੁੱਧ) ਪੈਟਰੋਲ ਪਵਾਉਣਾ ਚਾਹੇ ਤਾਂ ਪਿਓਰ ਪੈਟਰੋਲ ਪਵਾ ਲਵੇ ਅਤੇ ਜੇ ਕੋਈ ਈ-20 ਲੈਣਾ ਚਾਹੇ ਤਾਂ ਈ-20 ਲੈ ਲਵੇ। ਇਹ ਵਿਕਲਪ ਹਰ ਪੈਟਰੋਲ ਪੰਪ ਤੇ ਮਿਲਣਾ ਚਾਹੀਦਾ ਹੈ। ਦੂਜੀ ਮੰਗ ਹੈ ਕਿ ਈ-20 ਦੀਆਂ ਕੀਮਤਾਂ ਪੈਟਰੋਲ ਨਾਲੋਂ ਘੱਟ ਹੋਣੀਆਂ ਚਾਹੀਦੀਆਂ ਹਨ। ਜਦੋਂ ਈ-20 ਨਾਲ ਮਾਈਲੇਜ ਘੱਟ ਮਿਲ ਰਹੀ ਹੈਤਾਂ ਉਸਦੀ ਕੀਮਤ ਵੀ ਘੱਟ ਹੋਣੀ ਚਾਹੀਦੀ ਹੈ। ਇਸੇ ਚਿੱਠੀ ਵਿੱਚ ਮੈਂ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਦਾ ਸਮਾਂ ਵੀ ਮੰਗਿਆ ਹੈਤਾਂ ਜੋ ਮੈਂ ਉਨ੍ਹਾਂ ਨੂੰ ਸਮਝਾ ਸਕਾਂ ਕਿ ਮੈਂ ਜਨਤਾ ਦੇ ਵਿਚਕਾਰ ਗਿਆ ਸੀਮੈਂ ਜਨਤਾ ਨਾਲ ਗੱਲ ਕੀਤੀ ਹੈ ਅਤੇ ਮੈਂ ਜਨਤਾ ਦੇ ਸੰਪਰਕ ਵਿੱਚ ਹਾਂ। ਜਨਤਾ ਕੀ ਮਹਿਸੂਸ ਕਰ ਰਹੀ ਹੈ ਅਤੇ ਇਸਦੇ ਤਕਨੀਕੀ ਪਹਿਲੂ ਕੀ ਹਨਇਹ ਸਮਝਾਉਣ ਲਈ ਮੈਂ ਉਨ੍ਹਾਂ ਨੂੰ ਮਿਲਣ ਦਾ ਸਮਾਂ ਮੰਗਿਆ ਹੈ। ਮੈਂ ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਜਲਦੀ ਤੋਂ ਜਲਦੀ ਮੈਨੂੰ ਮਿਲਣ ਲਈ ਬੁਲਾਉਣਗੇ।

 

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਇਸ ਦੌਰਾਨ ਅਸੀਂ ਦੇਸ਼ ਭਰ ਵਿੱਚ ਇੱਕ ਪਟੀਸ਼ਨ ਸ਼ੁਰੂ ਕੀਤੀ ਹੈ। ਇਹ ਨਾਗਰਿਕਾਂ ਵੱਲੋਂ ਪ੍ਰਧਾਨ ਮੰਤਰੀ ਦੇ ਨਾਮ ਇੱਕ ਚਿੱਠੀ ਹੈ। ਜੇਕਰ ਲੋਕ ਮੇਰੇ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਸੋਸ਼ਲ ਮੀਡੀਆ ਹੈਂਡਲ ਜਿਵੇਂ ਯੂਟਿਊਬਇੰਸਟਾਗ੍ਰਾਮਫੇਸਬੁੱਕ ਜਾਂ ਐਕਸ (ਟਵਿੱਟਰ) ਤੇ ਜਾਣਗੇਤਾਂ ਉਸਦੇ ਬਾਇਓ ਵਿੱਚ ਇੱਕ ਲਿੰਕ ਮਿਲੇਗਾ। ਉਸ ਲਿੰਕ ਤੇ ਕਲਿੱਕ ਕਰਨ ਨਾਲ ਇੱਕ ਪਟੀਸ਼ਨ ਖੁੱਲ੍ਹੇਗੀ। ਮੈਂ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਲੋਕ ਉਸ ਪਟੀਸ਼ਨ ਤੇ ਆਨਲਾਈਨ ਦਸਤਖਤ ਕਰਨ।

 

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪਟੀਸ਼ਨ ਵਿੱਚ ਲੋਕ ਆਪਣੇ ਅਨੁਭਵ ਵੀ ਸਾਂਝੇ ਕਰ ਸਕਦੇ ਹਨ ਕਿ ਉਨ੍ਹਾਂ ਕੋਲ ਕਿਹੜੀ ਗੱਡੀ ਹੈਪਹਿਲਾਂ ਕਿੰਨੀ ਮਾਈਲੇਜ ਆਉਂਦੀ ਸੀ ਅਤੇ ਹੁਣ ਕਿੰਨੀ ਆ ਰਹੀ ਹੈਉਨ੍ਹਾਂ ਦੀ ਗੱਡੀ ਵਿੱਚ ਕੀ ਖਰਾਬੀ ਆਈ ਹੈ ਜਾਂ ਕਿਹੜੇ ਕੰਪੋਨੈਂਟਸ ਖਰਾਬ ਹੋਏ ਹਨ। ਜੋ ਵੀ ਅਨੁਭਵ ਲੋਕ ਲਿਖਣਾ ਚਾਹੁਣਉਹ ਲਿਖ ਸਕਦੇ ਹਨ। ਜਿੰਨੇ ਵੀ ਦਸਤਖਤ ਸਾਡੇ ਕੋਲ ਇਕੱਠੇ ਹੋਣਗੇਜਦੋਂ ਪ੍ਰਧਾਨ ਮੰਤਰੀ ਜੀ ਮੈਨੂੰ ਮਿਲਣ ਲਈ ਬੁਲਾਉਣਗੇਤਾਂ ਉਨ੍ਹਾਂ ਸਾਰੀਆਂ ਪਟੀਸ਼ਨਾਂ ਦਾ ਪ੍ਰਿੰਟ ਆਊਟ ਲੈ ਕੇ ਮੈਂ ਪ੍ਰਧਾਨ ਮੰਤਰੀ ਨੂੰ ਸੌਂਪ ਕੇ ਆਵਾਂਗਾ। ਮੇਰੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪਟੀਸ਼ਨ ਤੇ ਦਸਤਖਤ ਕਰਨ ਤਾਂ ਜੋ ਪ੍ਰਧਾਨ ਮੰਤਰੀ ਤੱਕ ਜਨਤਾ ਦੀ ਆਵਾਜ਼ ਪਹੁੰਚ ਸਕੇ।

 

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਐਤਵਾਰ ਨੂੰ ਮੈਂ ਸਰਵਿਸ ਸਟੇਸ਼ਨ ਅਤੇ ਪੈਟਰੋਲ ਪੰਪ ਗਿਆ ਸੀ। ਮੈਂ ਉੱਥੇ ਲੋਕਾਂ ਨਾਲ ਗੱਲ ਕੀਤੀ ਸੀ। ਮੈਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਅਤੇ ਆਗੂਆਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਸਾਰੇ ਲੋਕ ਆਪਣੇ-ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਪੈਟਰੋਲ ਪੰਪਾਂ ਅਤੇ ਸਰਵਿਸ ਸਟੇਸ਼ਨਾਂ ਤੇ ਜਾਣ। ਉੱਥੇ ਜੋ ਲੋਕ ਪੈਟਰੋਲ ਪਵਾਉਣ ਜਾਂ ਗੱਡੀ ਠੀਕ ਕਰਵਾਉਣ ਆਉਂਦੇ ਹਨਉਨ੍ਹਾਂ ਨਾਲ ਗੱਲ ਕਰਨਉਨ੍ਹਾਂ ਦੀਆਂ ਵੀਡੀਓਜ਼ ਬਣਾਉਣ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ।

 

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਜੋ ਲੋਕ ਵੀ ਇਸ ਮੁੱਦੇ ਤੋਂ ਦੁਖੀ ਹਨਚਾਹੇ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਹੋਣ ਜਾਂ ਨਹੀਂਉਹ ਸਾਰੇ ਆਪਣੀਆਂ-ਆਪਣੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣ। ਵੀਡੀਓ ਬਣਾ ਕੇ ਪੂਰੇ ਸੋਸ਼ਲ ਮੀਡੀਆ ਨੂੰ ਭਰ ਦੇਣਕਿਉਂਕਿ ਇਹ ਸਰਕਾਰ ਇੰਨੀ ਆਸਾਨੀ ਨਾਲ ਸੁਣਨ ਵਾਲੀ ਨਹੀਂ ਹੈ। ਪਰ ਜੇਕਰ ਅਸੀਂ ਵੱਧ ਤੋਂ ਵੱਧ ਤਾਦਾਦ ਵਿੱਚ ਸੋਸ਼ਲ ਮੀਡੀਆ ਤੇ ਆਪਣੇ ਅਨੁਭਵ ਸਾਂਝੇ ਕਰਾਂਗੇ ਅਤੇ ਵੀਡੀਓਜ਼ ਬਣਾਵਾਂਗੇਤਾਂ ਸਰਕਾਰ ਨੂੰ ਸੁਣਨਾ ਪਵੇਗਾ। ਈ-20 ਵਾਲੇ ਮੁੱਦੇ ਤੇ ਵੱਧ ਤੋਂ ਵੱਧ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਨੂੰ ਭਰ ਦਿਓ।

 

ਪ੍ਰਧਾਨ ਮੰਤਰੀ ਨੂੰ ਭੇਜੀ ਗਈ ਅਰਵਿੰਦ ਕੇਜਰੀਵਾਲ ਦੀ ਚਿੱਠੀ

 

ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਪੁਰਾਣੇ ਵਾਹਨਾਂ ਤੇ ਈ-20 ਪੈਟਰੋਲ ਥੋਪਣ ਨੂੰ ਲੈ ਕੇ ਜਨਤਾ ਵਿੱਚ ਭਾਰੀ ਗੁੱਸਾ ਹੈ। ਇਹ ਵਾਹਨ ਈ-20 ਦੇ ਅਨੁਕੂਲ ਨਹੀਂ ਹਨ। ਵਿਆਪਕ ਪੱਧਰ ਤੇ ਫੈਲੇ ਇਸ ਅਸਲ ਸੰਕਟ ਨੂੰ ਸੁਣਨ ਦੀ ਬਜਾਏਮੰਤਰੀ ਵਿਰੋਧ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀਬੇਰੁਜ਼ਗਾਰ ਸਮਾਜਿਕ ਕਾਰਕੁਨ ਅਤੇ ਲਾਬੀਿਸਟ ਆਦਿ ਕਹਿ ਕੇ ਗਾਲ੍ਹਾਂ ਕੱਢ ਰਹੇ ਹਨ।

 

ਅਰਵਿੰਦ ਕੇਜਰੀਵਾਲ ਨੇ ਪੱਤਰ ਵਿੱਚ ਅੱਗੇ ਕਿਹਾ ਹੈ ਕਿ ਸਰਕਾਰ ਦੇ ਇਸ ਫੈਸਲੇ ਨੂੰ ਸਹੀ ਠਹਿਰਾਉਣ ਵਾਲਾ ਕੋਈ ਤਾਰਕਿਕਵਿਗਿਆਨਕਇੰਜੀਨੀਅਰਿੰਗ ਜਾਂ ਆਰਥਿਕ ਆਧਾਰ ਨਹੀਂ ਹੈ। ਲੋਕਾਂ ਨੂੰ ਸ਼ੱਕ ਹੈ ਕਿ ਸ਼ਾਇਦ ਵਿਆਪਕ ਲੋਕ ਭਲਾਈ ਦੀ ਬਜਾਏ ਕੁਝ ਨਿੱਜੀ ਹਿੱਤ ਹਨ ਜੋ ਇਸ ਫੈਸਲੇ ਨੂੰ ਤੈਅ ਕਰ ਰਹੇ ਹਨ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦੇਸ਼ ਵਿੱਚ 2023 ਤੋਂ ਪਹਿਲਾਂ ਬਣੇ ਲਗਭਗ 30 ਕਰੋੜ ਰਜਿਸਟਰਡ ਦੋਪਹੀਆ ਅਤੇ ਚਾਰ ਪਹੀਆ ਵਾਹਨ ਹਨਜੋ ਈ-20 ਪੈਟਰੋਲ ਦੇ ਅਨੁਕੂਲ ਨਹੀਂ ਹਨ। ਇਨ੍ਹਾਂ ਸਾਰੇ ਵਾਹਨਾਂ ਦੇ ਓਨਰ ਮੈਨੂਅਲ‘ ਵੀ ਸਪੱਸ਼ਟ ਰੂਪ ਵਿੱਚ ਸ਼ੁੱਧ ਪੈਟਰੋਲ ਜਾਂ ਕੁਝ ਮਾਮਲਿਆਂ ਵਿੱਚ ਈ-10 ਪੈਟਰੋਲ ਤੋਂ ਇਲਾਵਾ ਕਿਸੇ ਹੋਰ ਬਾਲਣ  ਦੀ ਵਰਤੋਂ ਦੇ ਖਿਲਾਫ ਸਲਾਹ ਦਿੰਦੇ ਹਨਪਰ ਈ-20 ਲਈ ਕਦੇ ਨਹੀਂ ਕਹਿੰਦੇ। ਈ-20 ਦੀ ਵਰਤੋਂ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਾ ਬਚਣ ਕਾਰਨਇਨ੍ਹਾਂ ਵਾਹਨ ਮਾਲਕਾਂ ਨੂੰ ਬਾਲਣ ਦੀ ਮਾਈਲੇਜ ਵਿੱਚ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਵਾਹਨਾਂ ਵਿੱਚ ਤੇਜ਼ੀ ਨਾਲ ਟੁੱਟ-ਭੱਜ ਹੋ ਰਹੀ ਹੈ ਅਤੇ ਇੰਜਣ ਤੇ ਫਿਊਲ ਸਿਸਟਮ ਦੇ ਮਹੱਤਵਪੂਰਨ ਪੁਰਜ਼ੇ ਖਰਾਬ ਹੋ ਰਹੇ ਹਨ। ਮੈਂ ਨਿੱਜੀ ਤੌਰ ਤੇ ਕੁਝ ਪੈਟਰੋਲ ਪੰਪਾਂ ਅਤੇ ਸਰਵਿਸ ਸੈਂਟਰਾਂ ਦਾ ਦੌਰਾ ਕੀਤਾ ਅਤੇ ਇਸ ਵੱਡੇ ਪੱਧਰ ਤੇ ਫੈਲੇ ਸੰਕਟ ਨੂੰ ਅੱਖੀਂ ਦੇਖਿਆ ਹੈ। ਇਹ ਪਰੇਸ਼ਾਨੀ ਸੋਸ਼ਲ ਮੀਡੀਆ ਤੇ ਵੀ ਹਰ ਜਗ੍ਹਾ ਸਾਫ ਦਿਖਾਈ ਦੇ ਰਹੀ ਹੈ।

 

ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਦੋ ਉਪਾਅ ਲਾਗੂ ਕਰਨ ਦੀ ਅਪੀਲ ਕੀਤੀ ਹੈ-

 

1. ਉਪਭੋਗਤਾਵਾਂ  ਨੂੰ ਪੈਟਰੋਲ ਪੰਪਾਂ ਤੇ ਪਿਓਰ ਪੈਟਰੋਲ ਅਤੇ ਈ-20 ਦੇ ਵਿਚਕਾਰ ਵਿਕਲਪ ਦਿੱਤਾ ਜਾਣਾ ਚਾਹੀਦਾ ਹੈਤਾਂ ਜੋ ਉਨ੍ਹਾਂ ਵਾਹਨਾਂ ਦੇ ਮਾਲਕਾਂ ਨੂੰ ਅਜਿਹਾ ਬਾਲਣ ਵਰਤਣ ਲਈ ਮਜਬੂਰ ਨਾ ਹੋਣਾ ਪਵੇ ਜੋ ਉਨ੍ਹਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

 

2. ਈ-20 ਦੀ ਘੱਟ ਕੈਲੋਰੀਫਿਕ ਵੈਲਯੂ  ਅਤੇ ਉਸ ਤੋਂ ਮਿਲਣ ਵਾਲੀ ਘੱਟ ਮਾਈਲੇਜ ਨੂੰ ਦੇਖਦੇ ਹੋਏ ਇਸਦੀ ਕੀਮਤ ਘੱਟ ਕੀਤੀ ਜਾਣੀ ਚਾਹੀਦੀ ਹੈਤਾਂ ਜੋ ਨਾਗਰਿਕਾਂ ਨੂੰ ਇੱਕ ਸਮਝੌਤੇ ਵਾਲੇ ਉਤਪਾਦ  ਲਈ ਪੂਰੀ ਕੀਮਤ ਨਾ ਚੁਕਾਉਣੀ ਪਵੇ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੈਂ ਇਸ ਮਾਮਲੇ ਦੀ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ਤੇ ਮਿਲਣਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਸਹੂਲਤ ਅਨੁਸਾਰ ਜਲਦੀ ਤੋਂ ਜਲਦੀ ਮੈਨੂੰ ਮਿਲਣ ਦਾ ਸਮਾਂ ਦੇਣ।

Leave a Reply

Your email address will not be published. Required fields are marked *