ਪੀਐਮ ਦੀ ਸਲਾਹ ਆਰਥਿਕ ਐਮਰਜੈਂਸੀ ਦੀ ਦਸਤਕ?- ਕੇਜਰੀਵਾਲ

ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਪੈਟਰੋਲਡੀਜ਼ਲਖਾਣ ਵਾਲੇ ਤੇਲ ਦੀ ਵਰਤੋਂ ਘਟਾਉਣ ਅਤੇ ਸੋਨੇ ਸਮੇਤ ਹੋਰ ਕੀਮਤੀ ਚੀਜ਼ਾਂ ਦੀ ਖਰੀਦਦਾਰੀ ਵਿੱਚ ਕਟੌਤੀ ਕਰਨ ਦੀ ਸਲਾਹ ਦੇਣ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪਾਰਟੀ ਨੇ ਸਵਾਲ ਕੀਤਾ ਹੈ ਕਿ ਕਿਤੇ ਦੇਸ਼ ਭਾਰੀ ਆਰਥਿਕ ਸੰਕਟ ਵਿੱਚ ਤਾਂ ਨਹੀਂ ਫਸ ਗਿਆ ਹੈ? “ਆਪ” ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੀਐਮ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਖਾਣ-ਪੀਣਘੁੰਮਣ-ਫਿਰਨ ਅਤੇ ਵਿਦੇਸ਼ੀ ਯਾਤਰਾਵਾਂ ਵਿੱਚ ਕਟੌਤੀ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਸੋਨਾ ਅਤੇ ਹੋਰ ਕੀਮਤੀ ਚੀਜ਼ਾਂ ਖਰੀਦਣ ਵਿੱਚ ਵੀ ਕਟੌਤੀ ਕਰਨ ਲਈ ਕਿਹਾ ਹੈ। ਉਨ੍ਹਾਂ ਪੁੱਛਿਆ ਕਿ ਕੀ ਇਹ ਦੇਸ਼ ਵਿੱਚ ਆਰਥਿਕ ਐਮਰਜੈਂਸੀ ਦੀ ਦਸਤਕ ਹੈਕੀ ਦੇਸ਼ ਭਾਰੀ ਆਰਥਿਕ ਸੰਕਟ ਵਿੱਚ ਫਸ ਗਿਆ ਹੈਅਜਿਹਾ ਤਾਂ ਦੇਸ਼ ਵਿੱਚ ਪਹਿਲਾਂ ਕਦੇ ਨਹੀਂ ਹੋਇਆ। ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਸਾਹਮਣੇ ਸੱਚਾਈ ਰੱਖਣੀ ਚਾਹੀਦੀ ਹੈ ਕਿ ਆਖ਼ਰ ਦੇਸ਼ ਦੀ ਅਸਲੀ ਆਰਥਿਕ ਹਾਲਤ ਕੀ ਹੈ?

 

ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਵਦੇਸ਼ੀ ਅਪਣਾਉਣ ਅਤੇ ਵਿਦੇਸ਼ੀ ਚੀਜ਼ਾਂ ਘੱਟ ਤੋਂ ਘੱਟ ਖਰੀਦਣ ਦੀ ਸਲਾਹ ਤੇ ਪ੍ਰਧਾਨ ਮੰਤਰੀ ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼ਬਦਾਂ ਦੇ ਜਾਦੂਗਰ ਹਨਪਰ ਉਨ੍ਹਾਂ ਨੂੰ ਦੇਸ਼ ਦੇ ਸਾਹਮਣੇ ਸੱਚ ਬੋਲਣਾ ਚਾਹੀਦਾ ਹੈ। ਇਹ ਸਭ ਜਾਣਦੇ ਹਨ ਕਿ ਮੌਜੂਦਾ ਸਮੇਂ ਵਿੱਚ ਭਾਰਤ ਦੀ ਡੋਰ ਵ੍ਹਾਈਟ ਹਾਊਸ ਦੇ ਹੱਥਾਂ ਵਿੱਚ ਹੈਕਿਉਂਕਿ ਹਰ ਫੈਸਲਾ ਵ੍ਹਾਈਟ ਹਾਊਸ ਦੀ ਸਹਿਮਤੀ ਨਾਲ ਹੀ ਲਿਆ ਜਾ ਰਿਹਾ ਹੈ। ਭਾਰਤ-ਪਾਕਿਸਤਾਨ ਯੁੱਧ ਵਰਗੇ ਮੁੱਦਿਆਂ ਵਿੱਚ ਵੀ ਸੀਜ਼ ਫਾਇਰ ਦਾ ਐਲਾਨ ਅਮਰੀਕੀ ਅਧਿਕਾਰੀਆਂ ਵੱਲੋਂ ਕੀਤਾ ਗਿਆ ਸੀਜੋ ਦੇਸ਼ ਦੀ ਪ੍ਰਭੂਸੱਤਾ ਤੇ ਗੰਭੀਰ ਪ੍ਰਸ਼ਨ ਚਿੰਨ੍ਹ ਖੜ੍ਹਾ ਕਰਦਾ ਹੈ।

 

ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਦੇਸ਼ ਦੇ ਹਾਕਮ ਵਿਸ਼ਵ ਗੁਰੂ ਹੋਣ ਦਾ ਦਾਅਵਾ ਕਰਦੇ ਹਨਪਰ ਹਕੀਕਤ ਇਹ ਹੈ ਕਿ ਉਹ ਵਿਸ਼ਵ ਚੇਲਾ‘ ਬਣਨ ਵੱਲ ਵਧ ਰਹੇ ਹਨ ਕਿਉਂਕਿ ਵ੍ਹਾਈਟ ਹਾਊਸ ਦੇ ਹੁਕਮਾਂ ਦੀ ਅੱਖਾਂ ਮੀਟ ਕੇ ਪਾਲਣਾ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ‘ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਸਨਪਰ ਰੱਖਿਆ ਖੇਤਰ ਤੱਕ ਵਿੱਚ ਐਫਡੀਆਈ ਵਰਗੇ ਉਨ੍ਹਾਂ ਦੇ ਕਦਮਾਂ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਭਗਵੰਤ ਮਾਨ ਨੇ ਚੇਤਾਵਨੀ ਦਿੱਤੀ ਕਿ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤਾ ਭਾਰਤੀ ਖੇਤੀ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ।

 

ਦੇਸ਼ ਦੇ ਨੌਜਵਾਨਾਂ ਨੂੰ ਪੇਪਰ ਲੀਕ ਵਿਰੁੱਧ ਫੈਸਲਾਕੁੰਨ ਲੜਾਈ ਵਿੱਢਣੀ ਪਵੇਗੀ- ਕੇਜਰੀਵਾਲ

 

ਅਰਵਿੰਦ ਕੇਜਰੀਵਾਲ ਨੇ ਨੀਟ ( ਪ੍ਰੀਖਿਆ ਦਾ ਪੇਪਰ ਲੀਕ ਹੋਣ ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਕਰੋੜ ਨੌਜਵਾਨ ਇੰਜੀਨੀਅਰਿੰਗਮੈਡੀਕਲ ਕਾਲਜਾਂ ਵਿੱਚ ਦਾਖਲੇ ਅਤੇ ਸਰਕਾਰੀ ਨੌਕਰੀਆਂ ਲਈ ਪ੍ਰੀਖਿਆਵਾਂ ਦਿੰਦੇ ਹਨ। ਪਰ ਸਿਆਸੀ ਸਰਪ੍ਰਸਤੀ ਹੇਠ ਚੱਲ ਰਹੇ ਪੇਪਰ ਲੀਕ ਗਿਰੋਹ ਇਨ੍ਹਾਂ ਨੌਜਵਾਨਾਂ ਦਾ ਭਰੋਸਾ ਅਤੇ ਹੌਸਲਾ ਤੋੜ ਰਹੇ ਹਨ। ਪੇਪਰ ਲੀਕ ਵਿੱਚ ਸ਼ਾਮਲ ਮਾਫੀਆ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਆਗੂ ਦੇਸ਼ ਦੇ ਦੁਸ਼ਮਣ ਹਨ। ਇਹ ਲੋਕ ਦੇਸ਼ ਦੀ ਨੀਂਹ ਖੋਖਲੀ ਕਰ ਰਹੇ ਹਨ। ਸਰਕਾਰਾਂ ਇਸ ਅਪਰਾਧ ਵਿੱਚ ਭਾਈਵਾਲ ਬਣ ਚੁੱਕੀਆਂ ਹਨ। ਇਸ ਦੇ ਖਿਲਾਫ ਨੌਜਵਾਨਾਂ ਨੂੰ ਦੇਸ਼ ਭਰ ਵਿੱਚ ਇੱਕ ਫੈਸਲਾਕੁੰਨ ਲੜਾਈ ਵਿੱਢਣੀ ਪਵੇਗੀ।

Leave a Reply

Your email address will not be published. Required fields are marked *