Live Updates
ਭਾਜਪਾ-ਅਕਾਲੀ ਸਰਕਾਰ ਪੰਜਾਬ ਦੀ ਸੁਰੱਖਿਆ ਵਿੱਚ ਨਾਕਾਮ ਰਹੀ,ਉਨ੍ਹਾਂ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋਏ ਅਤੇ ਬੇਅਦਬੀ ਦੀਆਂ ਬਾਰ-ਬਾਰ ਘਟਨਾਵਾਂ ਵਾਪਰੀਆਂ: ਮਨਵਿੰਦਰ ਸਿੰਘ ਗਿਆਸਪੁਰਾਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡਭਾਰਤ ਦੀ ਧਮਾਕੇਦਾਰ ਜਿੱਤ, ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ ’ਚ ਐਂਟਰੀਪੰਜਾਬ ’ਚ ਮੁੜ ਵਧਿਆ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ ਯੂਨਿਟ ਬੰਦ, ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾਭਾਜਪਾ ਆਗੂਆਂ ਦਾ ਪਿੰਡ ਤੂਰ ਬੰਜਾਰਾ ਵਿਖੇ ਗਰੀਬ ਵਿਅਕਤੀ ਗੁਲਜ਼ਾਰ ਸਿੰਘ ਦੀ ਮੌਤ ‘ਤੇ ਡਰਾਮਾ ਰਚਣਾ ਉਨ੍ਹਾਂ ਦੀ ਗਿਰਝਾਂ ਵਰਗੀ ਮਾਨਸਿਕਤਾ ਨੂੰ ਦਰਸਾਉਂਦਾ ਹੈ:ਕੁਲਦੀਪ ਧਾਲੀਵਾਲਤੂਰ ਬੰਜਾਰਾ ਵਿਖੇ ਦਲਿਤ ਪਰਿਵਾਰ ਦੇ ਦੁੱਖ ‘ਤੇ ਭਾਜਪਾ ਦੀ ਸਿਆਸਤ ਨੂੰ ਪਿੰਡ ਵਾਸੀਆਂ ਨੇ ਕੀਤਾ ਰੱਦ, ਭਾਜਪਾ ਆਗੂਆਂ ਨੂੰ ਭਜਾਇਆ: ਮਨੀਸ਼ ਸਿਸੋਦੀਆਸੰਗਰੂਰ ਦੇ ਤੂਰ ਬੰਜਾਰਾ ‘ਚੋਂ ਭਾਜਪਾ ਆਗੂਆਂ ਨੂੰ ਭਜਾਇਆ, ਆਪ ਦੇ ਬਲਤੇਜ ਪੰਨੂ ਨੇ ਕਿਹਾ- ਧਰਮ ਅਤੇ ਜਾਤ ‘ਤੇ ਆਧਾਰਿਤ ਵੋਟ ਰਾਜਨੀਤੀ ਹੋਰ ਥਾਵਾਂ ‘ਤੇ ਚੱਲ ਸਕਦੀ ਹੈ, ਪੰਜਾਬ ‘ਚ ਨਹੀਂਭਾਜਪਾ-ਅਕਾਲੀ ਸਰਕਾਰ ਪੰਜਾਬ ਦੀ ਸੁਰੱਖਿਆ ਵਿੱਚ ਨਾਕਾਮ ਰਹੀ,ਉਨ੍ਹਾਂ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋਏ ਅਤੇ ਬੇਅਦਬੀ ਦੀਆਂ ਬਾਰ-ਬਾਰ ਘਟਨਾਵਾਂ ਵਾਪਰੀਆਂ: ਮਨਵਿੰਦਰ ਸਿੰਘ ਗਿਆਸਪੁਰਾਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡਭਾਰਤ ਦੀ ਧਮਾਕੇਦਾਰ ਜਿੱਤ, ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ ’ਚ ਐਂਟਰੀਪੰਜਾਬ ’ਚ ਮੁੜ ਵਧਿਆ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ ਯੂਨਿਟ ਬੰਦ, ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾਭਾਜਪਾ ਆਗੂਆਂ ਦਾ ਪਿੰਡ ਤੂਰ ਬੰਜਾਰਾ ਵਿਖੇ ਗਰੀਬ ਵਿਅਕਤੀ ਗੁਲਜ਼ਾਰ ਸਿੰਘ ਦੀ ਮੌਤ ‘ਤੇ ਡਰਾਮਾ ਰਚਣਾ ਉਨ੍ਹਾਂ ਦੀ ਗਿਰਝਾਂ ਵਰਗੀ ਮਾਨਸਿਕਤਾ ਨੂੰ ਦਰਸਾਉਂਦਾ ਹੈ:ਕੁਲਦੀਪ ਧਾਲੀਵਾਲਤੂਰ ਬੰਜਾਰਾ ਵਿਖੇ ਦਲਿਤ ਪਰਿਵਾਰ ਦੇ ਦੁੱਖ ‘ਤੇ ਭਾਜਪਾ ਦੀ ਸਿਆਸਤ ਨੂੰ ਪਿੰਡ ਵਾਸੀਆਂ ਨੇ ਕੀਤਾ ਰੱਦ, ਭਾਜਪਾ ਆਗੂਆਂ ਨੂੰ ਭਜਾਇਆ: ਮਨੀਸ਼ ਸਿਸੋਦੀਆਸੰਗਰੂਰ ਦੇ ਤੂਰ ਬੰਜਾਰਾ ‘ਚੋਂ ਭਾਜਪਾ ਆਗੂਆਂ ਨੂੰ ਭਜਾਇਆ, ਆਪ ਦੇ ਬਲਤੇਜ ਪੰਨੂ ਨੇ ਕਿਹਾ- ਧਰਮ ਅਤੇ ਜਾਤ ‘ਤੇ ਆਧਾਰਿਤ ਵੋਟ ਰਾਜਨੀਤੀ ਹੋਰ ਥਾਵਾਂ ‘ਤੇ ਚੱਲ ਸਕਦੀ ਹੈ, ਪੰਜਾਬ ‘ਚ ਨਹੀਂ
1 min read

ਪੰਜਾਬ ’ਚ ਮੁੜ ਵਧਿਆ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ ਯੂਨਿਟ ਬੰਦ, ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ

ਪੰਜਾਬ ਵਿੱਚ ਇੱਕ ਵਾਰ ਫਿਰ ਬਿਜਲੀ ਸੰਕਟ ਗਹਿਰਾਉਂਦਾ ਨਜ਼ਰ ਆ ਰਿਹਾ ਹੈ। ਕੋਲੇ ਦੀ ਕਮੀ ਅਤੇ ਥਰਮਲ ਪਲਾਂਟਾਂ ਵਿੱਚ ਆ ਰਹੀਆਂ ਤਕਨੀਕੀ ਖਾਮੀਆਂ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਹਾਲਾਤ ਇਹ ਹਨ ਕਿ ਸੂਬੇ ਦੇ ਥਰਮਲ ਪਲਾਂਟ ਆਪਣੀ ਪੂਰੀ ਸਮਰੱਥਾ ਮੁਤਾਬਕ ਬਿਜਲੀ ਪੈਦਾ ਨਹੀਂ ਕਰ ਰਹੇ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ‘ਤੇ ਪੈ ਰਿਹਾ ਹੈ।
ਜਾਣਕਾਰੀ ਮੁਤਾਬਕ ਤਲਵੰਡੀ ਸਾਬੋ ਦੇ ਪ੍ਰਾਈਵੇਟ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ਵਿੱਚੋਂ ਇੱਕ ਯੂਨਿਟ ਬੀਤੇ ਦਿਨ ਤੋਂ ਬੰਦ ਹੈ। ਇਸੇ ਤਰ੍ਹਾਂ ਵੀਰਵਾਰ ਦੇਰ ਰਾਤ ਤੋਂ ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਬੰਦ ਦੱਸਿਆ ਜਾ ਰਿਹਾ ਹੈ। ਇਸ ਵੇਲੇ ਦੋ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਇੱਕ-ਇੱਕ ਅਤੇ ਇੱਕ ਸਰਕਾਰੀ ਪਲਾਂਟ ਦਾ ਇੱਕ ਯੂਨਿਟ ਬਿਜਲੀ ਉਤਪਾਦਨ ਨਹੀਂ ਕਰ ਰਿਹਾ। ਹਾਲਾਂਕਿ, ਤਲਵੰਡੀ ਸਾਬੋ ਥਰਮਲ ਪਲਾਂਟ ਦੀ ਮੈਨੇਜਮੈਂਟ ਨੇ ਕੋਲੇ ਦੀ ਕਮੀ ਤੋਂ ਇਨਕਾਰ ਕੀਤਾ ਹੈ। ਮੈਨੇਜਮੈਂਟ ਮੁਤਾਬਕ ਇੱਕ ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਹੋਇਆ ਹੈ। ਤਕਨੀਕੀ ਖਾਮੀਆਂ ਨੂੰ ਦੂਰ ਕਰਨ ਲਈ ਦੂਜਾ ਯੂਨਿਟ ਵੀ ਕੁਝ ਸਮੇਂ ਲਈ ਬੰਦ ਕੀਤਾ ਗਿਆ ਸੀ, ਜਿਸ ਨੂੰ ਰਾਤ ਸਮੇਂ ਮੁੜ ਚਾਲੂ ਕਰ ਦਿੱਤਾ ਗਿਆ। ਮੈਨੇਜਮੈਂਟ ਦਾ ਕਹਿਣਾ ਹੈ ਕਿ ਬੰਦ ਪਏ ਯੂਨਿਟ ਨੂੰ ਵੀ ਜਲਦ ਚਾਲੂ ਕਰ ਦਿੱਤਾ ਜਾਵੇਗਾ। ਦੂਜੇ ਪਾਸੇ, ਬਿਜਲੀ ਉਤਪਾਦਨ ਵਿੱਚ ਕਮੀ ਦੇ ਚਲਦਿਆਂ PSPCL ਵੱਲੋਂ ਕੇਂਦਰ ਤੋਂ ਵਾਧੂ ਬਿਜਲੀ ਖਰੀਦੀ ਜਾ ਰਹੀ ਹੈ। ਪਰ ਬਿਜਲੀ ਦੀ ਮੰਗ ਵੱਧ ਹੋਣ ਕਾਰਨ ਲੋਕਾਂ ਨੂੰ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਰਾਤ ਦੇ ਸਮੇਂ ਬਿਜਲੀ ਕੱਟਾਂ ਦੀ ਸਮੱਸਿਆ ਵਧ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿਨ ਦੇ ਸਮੇਂ ਸੌਰ ਊਰਜਾ ਤੋਂ ਲਗਭਗ 400 ਮੈਗਾਵਾਟ ਬਿਜਲੀ ਮਿਲ ਰਹੀ ਹੈ, ਪਰ ਰਾਤ ਸਮੇਂ ਸੂਰਜੀ ਬਿਜਲੀ ਦਾ ਉਤਪਾਦਨ ਜ਼ੀਰੋ ਹੋ ਜਾਂਦਾ ਹੈ। ਇਸ ਕਾਰਨ ਰਾਤ ਦੇ ਸਮੇਂ ਬਿਜਲੀ ਦੀ ਮੰਗ ਅਤੇ ਉਪਲਬਧਤਾ ਵਿਚਕਾਰ ਫਰਕ ਹੋਰ ਵਧ ਜਾਂਦਾ ਹੈ।
ਇਸ ਦੇ ਨਾਲ ਹੀ ਪੰਜਾਬ ਦੇ ਹਾਈਡ੍ਰੋ ਪ੍ਰਾਜੈਕਟਾਂ ਤੋਂ ਹੋਣ ਵਾਲਾ ਬਿਜਲੀ ਉਤਪਾਦਨ ਵੀ ਘਟਿਆ ਹੈ। ਬੀਤੀ ਰਾਤ ਤੱਕ ਜਿੱਥੇ ਹਾਈਡ੍ਰੋ ਪ੍ਰਾਜੈਕਟਾਂ ਤੋਂ ਕਰੀਬ 850 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਸੀ, ਉੱਥੇ ਹੁਣ ਇਹ ਉਤਪਾਦਨ ਘਟ ਕੇ ਲਗਭਗ 530 ਮੈਗਾਵਾਟ ਰਹਿ ਗਿਆ ਹੈ।
ਕੁੱਲ ਮਿਲਾ ਕੇ ਥਰਮਲ ਪਲਾਂਟਾਂ ਵਿੱਚ ਤਕਨੀਕੀ ਖਰਾਬੀਆਂ, ਕੋਲੇ ਦੀ ਲੋੜੀਂਦੀ ਸਪਲਾਈ ਨਾ ਮਿਲਣਾ ਅਤੇ ਹਾਈਡ੍ਰੋ ਤੇ ਸੌਰ ਊਰਜਾ ਤੋਂ ਉਤਪਾਦਨ ਵਿੱਚ ਕਮੀ ਕਾਰਨ ਪੰਜਾਬ ਵਿੱਚ ਬਿਜਲੀ ਦੀ ਉਪਲਬਧਤਾ ਪ੍ਰਭਾਵਿਤ ਹੋ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਅਤੇ PSPCL ਵੱਲੋਂ ਇਸ ਬਿਜਲੀ ਸੰਕਟ ਨਾਲ ਨਜਿੱਠਣ ਲਈ ਅਗਲਾ ਕਦਮ ਕੀ ਚੁੱਕਿਆ ਜਾਂਦਾ ਹੈ।

Leave a Reply

Your email address will not be published. Required fields are marked *