Live Updates
8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾ! CM ਮਾਨ ਨੇ 3% DA ਵਧਾਉਣ ਦਾ ਕੀਤਾ ਐਲਾਨਚੰਡੀਗੜ੍ਹ ’ਚ ਸੁਖਨਾ ਚੋਅ ’ਤੇ ਬਣੇਗਾ ਨਵਾਂ ਹਾਈ ਲੈਵਲ ਪੁਲ, 12.25 ਕਰੋੜ ਰੁਪਏ ਹੋਣਗੇ ਖਰਚਅਮਰੀਕਾ ਦੀਆਂ ਮਿਡਟਰਮ ਚੋਣਾਂ ’ਚ ਟਰੰਪ ਨੂੰ ਵੱਡਾ ਝਟਕਾ, ਡੈਮੋਕ੍ਰੇਟਸ ਨੇ ਹਾਸਲ ਕੀਤਾ ਬਹੁਮਤਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨੌਜਵਾਨਾਂ ਨੂੰ ਦੀਵਾਲੀ ਦਾ ਤੋਹਫ਼ਾ: 801 ਨੂੰ ਮਿਲੀਆਂ ਸਰਕਾਰੀ ਨੌਕਰੀਆਂਭਾਜਪਾ ਆਗੂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ‘ਤੇ ਦੋਸ਼ ਮੜ੍ਹਨਾ ਬੰਦ ਕਰਨ, ਏਕਿਊਆਈ ਕੰਟਰੋਲ ਕਰਨ ‘ਚ ਆਪਣੀ ਨਾਕਾਮੀ ਦਾ ਜਵਾਬ ਦੇਣ: ਬਲਤੇਜ ਪੰਨੂਕੁੰਵਰ ਵਿਜੇ ਪ੍ਰਤਾਪ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਪੀੜਤਾਂ ਨਾਲ ਵਿਸ਼ਵਾਸਘਾਤ: ਤਲਬੀਰ ਸਿੰਘ ਗਿੱਲਆਪਣੀ ਨਾਕਾਮੀ ਛੁਪਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਭਾਜਪਾ ਸਰਕਾਰ – ਆਪ8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾ! CM ਮਾਨ ਨੇ 3% DA ਵਧਾਉਣ ਦਾ ਕੀਤਾ ਐਲਾਨਚੰਡੀਗੜ੍ਹ ’ਚ ਸੁਖਨਾ ਚੋਅ ’ਤੇ ਬਣੇਗਾ ਨਵਾਂ ਹਾਈ ਲੈਵਲ ਪੁਲ, 12.25 ਕਰੋੜ ਰੁਪਏ ਹੋਣਗੇ ਖਰਚਅਮਰੀਕਾ ਦੀਆਂ ਮਿਡਟਰਮ ਚੋਣਾਂ ’ਚ ਟਰੰਪ ਨੂੰ ਵੱਡਾ ਝਟਕਾ, ਡੈਮੋਕ੍ਰੇਟਸ ਨੇ ਹਾਸਲ ਕੀਤਾ ਬਹੁਮਤਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨੌਜਵਾਨਾਂ ਨੂੰ ਦੀਵਾਲੀ ਦਾ ਤੋਹਫ਼ਾ: 801 ਨੂੰ ਮਿਲੀਆਂ ਸਰਕਾਰੀ ਨੌਕਰੀਆਂਭਾਜਪਾ ਆਗੂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ‘ਤੇ ਦੋਸ਼ ਮੜ੍ਹਨਾ ਬੰਦ ਕਰਨ, ਏਕਿਊਆਈ ਕੰਟਰੋਲ ਕਰਨ ‘ਚ ਆਪਣੀ ਨਾਕਾਮੀ ਦਾ ਜਵਾਬ ਦੇਣ: ਬਲਤੇਜ ਪੰਨੂਕੁੰਵਰ ਵਿਜੇ ਪ੍ਰਤਾਪ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਪੀੜਤਾਂ ਨਾਲ ਵਿਸ਼ਵਾਸਘਾਤ: ਤਲਬੀਰ ਸਿੰਘ ਗਿੱਲਆਪਣੀ ਨਾਕਾਮੀ ਛੁਪਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਭਾਜਪਾ ਸਰਕਾਰ – ਆਪ
1 min read

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ‘ਤੇ ਲੱਗੇ ਕੁੱਟਮਾਰ ਦੇ ਇਲਜ਼ਾਮ, ਪੁਲਿਸ ਨੇ ਦਰਜ ਕੀਤਾ ਮਾਮਲਾ

ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਖ਼ਿਲਾਫ਼ ਮੋਹਾਲੀ ਪੁਲਿਸ ਨੇ ਮਾਰਕੁੱਟ, ਕਥਿਤ ਤੌਰ ‘ਤੇ ਜ਼ਬਰਦਸਤੀ ਬੰਧਕ ਬਣਾਉਣ ਅਤੇ ਹਥਿਆਰ ਦੀ ਵਰਤੋਂ ਕਰਕੇ ਧਮਕਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਇੱਕ ਮਿਊਜ਼ਿਕ ਕੰਪਨੀ ਦੇ ਸੰਚਾਲਕ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਹੈ।

ਸ਼ਿਕਾਇਤਕਰਤਾ ਰੇਅਮੰਤ ਮਰਵਾਹਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿਛਲੇ ਲਗਭਗ ਪੰਜ ਸਾਲਾਂ ਤੋਂ ‘ਮੇਲੋਡੀ ਹਾਊਸ’ ਨਾਮ ਦੀ ਮਿਊਜ਼ਿਕ ਕੰਪਨੀ ਚਲਾ ਰਹੇ ਹਨ। ਉਨ੍ਹਾਂ ਮੁਤਾਬਕ ਕਰੀਬ 5 ਤੋਂ 6 ਮਹੀਨੇ ਪਹਿਲਾਂ ਦਿਲਪ੍ਰੀਤ ਢਿੱਲੋਂ ਨੇ ਇੱਕ ਨਾਮੀ ਮਿਊਜ਼ਿਕ ਕੰਪਨੀ ਨਾਲ ਗਾਣਿਆਂ ਦੀ ਰਿਕਾਰਡਿੰਗ ਜਾਂ ਡੀਲ ਕਰਵਾਉਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਹਾਲਾਂਕਿ, ਕਿਸੇ ਕਾਰਨ ਇਹ ਡੀਲ ਸਿਰੇ ਨਹੀਂ ਚੜ੍ਹ ਸਕੀ।

ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਇਸ ਗੱਲ ਨੂੰ ਲੈ ਕੇ ਦਿਲਪ੍ਰੀਤ ਢਿੱਲੋਂ ਉਨ੍ਹਾਂ ਤੋਂ ਨਾਰਾਜ਼ ਸੀ। ਸ਼ਿਕਾਇਤ ਮੁਤਾਬਕ 22 ਜੁਲਾਈ ਦੀ ਰਾਤ ਰੇਅਮੰਤ ਮਰਵਾਹਾ ਆਪਣੇ ਦੋਸਤ ਗੁਰਪ੍ਰੀਤ ਸਿੰਘ ਦੇ ਮੋਹਾਲੀ ਦੇ ਸੈਕਟਰ-70 ਸਥਿਤ ਹੋਮਲੈਂਡ ਦੇ ਫਲੈਟ ਵਿੱਚ ਮੌਜੂਦ ਸਨ। ਇਸ ਦੌਰਾਨ ਦਿਲਪ੍ਰੀਤ ਢਿੱਲੋਂ ਵੀ ਉੱਥੇ ਪਹੁੰਚ ਗਿਆ।

ਰੇਅਮੰਤ ਮਰਵਾਹਾ ਦੇ ਮੁਤਾਬਕ, ਦਿਲਪ੍ਰੀਤ ਢਿੱਲੋਂ ਨੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਉਹ ਕਿਸੇ ਨਾਮੀ ਮਿਊਜ਼ਿਕ ਕੰਪਨੀ ਜਾਂ ਹੋਰ ਕੰਪਨੀ ਨਾਲ ਉਨ੍ਹਾਂ ਦੀ ਡੀਲ ਕਰਵਾਉਣ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਬਹਿਸ ਤੋਂ ਬਾਅਦ ਦਿਲਪ੍ਰੀਤ ਢਿੱਲੋਂ ਨੇ ਉਨ੍ਹਾਂ ਨਾਲ ਕਥਿਤ ਤੌਰ ‘ਤੇ ਹੱਥੋਂਪਾਈ ਕੀਤੀ।

ਸ਼ਿਕਾਇਤ ਮੁਤਾਬਕ, ਜਦੋਂ ਉਹ ਮੌਕੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਕਥਿਤ ਤੌਰ ‘ਤੇ ਫੜ ਕੇ ਦੂਜੇ ਕਮਰੇ ਵਿੱਚ ਲਿਜਾਇਆ ਗਿਆ ਅਤੇ ਜ਼ਮੀਨ ‘ਤੇ ਸੁੱਟਣ ਤੋਂ ਬਾਅਦ ਮਾਰਕੁੱਟ ਕੀਤੀ ਗਈ। ਇਸ ਤੋਂ ਬਾਅਦ ਪਿਸਤੌਲ ਦਿਖਾ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਵੀ ਦੋਸ਼ ਲਗਾਏ ਗਏ ਹਨ।

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਿਰੋਧ ਕਰਨ ਅਤੇ ਰੌਲਾ ਪਾਉਣ ਤੋਂ ਬਾਅਦ ਦਿਲਪ੍ਰੀਤ ਢਿੱਲੋਂ ਮੌਕੇ ਤੋਂ ਚਲਾ ਗਿਆ। ਘਟਨਾ ਵਿੱਚ ਜ਼ਖਮੀ ਹੋਏ ਰੇਅਮੰਤ ਮਰਵਾਹਾ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਹਾਲੀ ਲਿਜਾਇਆ ਗਿਆ। ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ‘ਤੇ ਉਨ੍ਹਾਂ ਨੇ ਮਟੌੜ ਥਾਣੇ ਵਿੱਚ ਪਹੁੰਚ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਦਿਲਪ੍ਰੀਤ ਸਿੰਘ ਢਿੱਲੋਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿੱਚ ਲਗਾਏ ਗਏ ਦੋਸ਼ਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦਿਲਪ੍ਰੀਤ ਢਿੱਲੋਂ ਵੱਲੋਂ ਇਨ੍ਹਾਂ ਦੋਸ਼ਾਂ ਬਾਰੇ ਕੋਈ ਪੱਖ ਸਾਹਮਣੇ ਆਉਂਦਾ ਹੈ ਤਾਂ ਉਹ ਵੀ ਮਾਮਲੇ ਦੀ ਰਿਪੋਰਟਿੰਗ ਵਿੱਚ ਸ਼ਾਮਲ ਕੀਤਾ ਜਾਵੇਗਾ।

Leave a Reply

Your email address will not be published. Required fields are marked *