Live Updates
ਪੰਜਾਬ ’ਚ ਬਿਜਲੀ ਕੱਟਾਂ ਤੋਂ ਵੱਡੀ ਰਾਹਤ, ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਾਲੂBRICS Summit: PM ਮੋਦੀ ਨੇ ਕਿਹਾ- ਵਧ ਰਿਹਾ ਗਲੋਬਲ ਤਣਾਅ, ਸੰਕਟਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰੀ ਜ਼ਰੂਰੀਪੰਜਾਬ ’ਚ ਮੁੜ ਸਰਗਰਮ ਹੋਵੇਗਾ ਮਾਨਸੂਨ, 17 ਸਤੰਬਰ ਤੱਕ ਮੀਂਹ ਦੀ ਸੰਭਾਵਨਾ, ਯੈਲੋ ਅਲਰਟ ਜਾਰੀਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਦੇਰ ਰਾਤ ਫਾਇਰਿੰਗ, ਗੇਟ ’ਤੇ ਲੱਗੀਆਂ ਗੋਲੀਆਂਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ ਦਾ ਪ੍ਰਮਾਣ: ਅਮਨ ਅਰੋੜਾਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਹਿਮਾਚਲ ਦੇ ਉਦਯੋਗਿਕ ਪ੍ਰਦੂਸ਼ਣ ਤੋਂ ਪੰਜਾਬ ਦੀ ਜੀਵਨ ਰੇਖਾ ਸਤਲੁਜ ਨੂੰ ਖ਼ਤਰੇ ਦਾ ਕੀਤਾ ਪਰਦਾਫਾਸ਼ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋਲੀਪੰਜਾਬ ’ਚ ਬਿਜਲੀ ਕੱਟਾਂ ਤੋਂ ਵੱਡੀ ਰਾਹਤ, ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਾਲੂBRICS Summit: PM ਮੋਦੀ ਨੇ ਕਿਹਾ- ਵਧ ਰਿਹਾ ਗਲੋਬਲ ਤਣਾਅ, ਸੰਕਟਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰੀ ਜ਼ਰੂਰੀਪੰਜਾਬ ’ਚ ਮੁੜ ਸਰਗਰਮ ਹੋਵੇਗਾ ਮਾਨਸੂਨ, 17 ਸਤੰਬਰ ਤੱਕ ਮੀਂਹ ਦੀ ਸੰਭਾਵਨਾ, ਯੈਲੋ ਅਲਰਟ ਜਾਰੀਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਦੇਰ ਰਾਤ ਫਾਇਰਿੰਗ, ਗੇਟ ’ਤੇ ਲੱਗੀਆਂ ਗੋਲੀਆਂਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ ਦਾ ਪ੍ਰਮਾਣ: ਅਮਨ ਅਰੋੜਾਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਹਿਮਾਚਲ ਦੇ ਉਦਯੋਗਿਕ ਪ੍ਰਦੂਸ਼ਣ ਤੋਂ ਪੰਜਾਬ ਦੀ ਜੀਵਨ ਰੇਖਾ ਸਤਲੁਜ ਨੂੰ ਖ਼ਤਰੇ ਦਾ ਕੀਤਾ ਪਰਦਾਫਾਸ਼ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋਲੀ
1 min read

ਮੋਹਾਲੀ ‘ਚ ਬਣੇਗਾ ਪੰਜਾਬ ਦਾ ਸਭ ਤੋਂ ਵੱਡਾ ਵਰਕਿੰਗ ਵੂਮੈਨ ਹੋਸਟਲ, ਮੰਤਰੀ ਬਲਜੀਤ ਕੌਰ ਨੇ ਰੱਖਿਆ ਨੀਂਹ ਪੱਥਰ

ਪੰਜਾਬ ਦੇ ਮੋਹਾਲੀ ਵਿੱਚ ਅੱਜ ਸੂਬੇ ਦੇ ਸਭ ਤੋਂ ਵੱਡੇ ਵਰਕਿੰਗ ਵੂਮੈਨ ਹੋਸਟਲ ਦਾ ਨੀਂਹ ਪੱਥਰ ਰੱਖਿਆ ਗਿਆ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਮਾਗਮ ਦੌਰਾਨ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ।

ਮੰਤਰੀ ਨੇ ਦੱਸਿਆ ਕਿ ਲਗਭਗ 70 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਹੋਸਟਲ ਵਿੱਚ 350 ਕੰਮਕਾਜੀ ਮਹਿਲਾਵਾਂ ਲਈ ਰਹਿਣ ਦੀ ਵਿਵਸਥਾ ਹੋਵੇਗੀ। ਖਾਸ ਗੱਲ ਇਹ ਹੈ ਕਿ ਮਹਿਲਾਵਾਂ ਆਪਣੇ ਬੱਚਿਆਂ ਸਮੇਤ ਇੱਥੇ ਰਹਿ ਸਕਣਗੀਆਂ। ਹੋਸਟਲ ਦਾ ਨਿਰਮਾਣ ਕਾਰਜ ਨੌਂ ਮਹੀਨਿਆਂ ਵਿੱਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸੈਕਟਰ-79 ਵਿੱਚ ਇੱਕ ਹੋਰ ਵਰਕਿੰਗ ਵੂਮੈਨ ਹੋਸਟਲ ਵੀ ਤਿਆਰ ਕੀਤਾ ਜਾ ਰਿਹਾ ਹੈ, ਜੋ ਅਗਲੇ ਦੋ ਮਹੀਨਿਆਂ ਵਿੱਚ ਚਾਲੂ ਹੋ ਜਾਵੇਗਾ। ਇਸ ਪ੍ਰਾਜੈਕਟ ‘ਤੇ 12.57 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਡਾ. ਬਲਜੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਸ਼ਹਿਰਾਂ ਵਿੱਚ ਕੰਮਕਾਜੀ ਮਹਿਲਾ ਹੋਸਟਲਾਂ ਦੀ ਲੋੜ ਹੈ, ਉੱਥੇ ਸਰਕਾਰ ਇਮਾਰਤਾਂ ਕਿਰਾਏ ‘ਤੇ ਲੈ ਕੇ ਵੀ ਇਹ ਸਹੂਲਤ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਮਹਿਲਾਵਾਂ ਲਈ ਸੁਰੱਖਿਅਤ ਅਤੇ ਕਿਫਾਇਤੀ ਰਿਹਾਇਸ਼ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਗੌਰਤਲਬ ਹੈ ਕਿ ਮੋਹਾਲੀ ਵਿੱਚ ਸਿੱਖਿਆ ਅਤੇ ਰੁਜ਼ਗਾਰ ਲਈ ਵੱਡੀ ਗਿਣਤੀ ਵਿੱਚ ਮਹਿਲਾਵਾਂ ਆਉਂਦੀਆਂ ਹਨ। ਪ੍ਰਾਈਵੇਟ ਪੀਜੀ ਅਤੇ ਕਿਰਾਏ ਦੇ ਕਮਰਿਆਂ ਦੇ ਵਧਦੇ ਖਰਚਿਆਂ ਕਾਰਨ ਲੰਬੇ ਸਮੇਂ ਤੋਂ ਅਜਿਹੇ ਹੋਸਟਲਾਂ ਦੀ ਮੰਗ ਕੀਤੀ ਜਾ ਰਹੀ ਸੀ।

ਪ੍ਰਾਜੈਕਟ ਦੀ ਕੁੱਲ ਲਾਗਤ ਦਾ 60 ਫੀਸਦੀ ਹਿੱਸਾ ਕੇਂਦਰ ਸਰਕਾਰ ਦੇ ਨਿਰਭਯਾ ਫੰਡ ਤੋਂ ਅਤੇ 40 ਫੀਸਦੀ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ।

Leave a Reply

Your email address will not be published. Required fields are marked *