Live Updates
ਪਰਵਿੰਦਰ ਝੋਟਾ ਮਾਮਲੇ ’ਚ ਹੁਣ ਪਰਿਵਾਰ ਤੇ ਕਮੇਟੀ ਲੈਣਗੇ ਫੈਸਲਾ, CM ਮਾਨ ਦਾ ਬਿਆਨਦਿੱਲੀ ਦੀ ਮਹਾਰੈਲੀ ਲਈ ਪੰਜਾਬ ਕਾਂਗਰਸ ਨੂੰ 50 ਹਜ਼ਾਰ ਲੋਕ ਇਕੱਠੇ ਕਰਨ ਦਾ ਟੀਚਾ, ਰਾਹੁਲ ਗਾਂਧੀ 4 ਨਵੰਬਰ ਨੂੰ ਪੰਜਾਬ ਤੋਂ ਵਿੱਢਣਗੇ ਚੋਣ ਮੁਹਿੰਮਰਾਹੁਲ ਗਾਂਧੀ ਨੂੰ 2018 ਦੇ ਮਾਣਹਾਨੀ ਮਾਮਲੇ ਵਿੱਚ ਵੱਡੀ ਰਾਹਤ, ਸੁਲਤਾਨਪੁਰ ਦੀ ਅਦਾਲਤ ਨੇ ਕੀਤਾ ਬਰੀਪੰਜਾਬ ’ਚ ਬਦਲੇਗਾ ਮੌਸਮ, 28 ਤੋਂ 30 ਅਕਤੂਬਰ ਤੱਕ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾਮੋਗਾ ’ਚ ਘਰ ਦੇ ਬਾਹਰ ਬੈਠੇ 4 ਨੌਜਵਾਨਾਂ ’ਤੇ ਤਾਬੜਤੋੜ ਫਾਇਰਿੰਗ, 2 ਦੀ ਮੌਤ ਤੇ 2 ਜ਼ਖ਼ਮੀ; DGP ਗੌਰਵ ਯਾਦਵ ਮੌਕੇ ’ਤੇ ਪਹੁੰਚੇ, 5 ਮੁਲਜ਼ਮ ਗ੍ਰਿਫ਼ਤਾਰਪਰਵਿੰਦਰ ਝੋਟਾ ਮਾਮਲੇ ਵਿਚਕਾਰ ਪੰਜਾਬ ਦੇ ਕੈਮਿਸਟਾਂ ਦਾ ਵੱਡਾ ਫੈਸਲਾ, ਇਨ੍ਹਾਂ ਦਵਾਈਆਂ ਦੀ ਵਿਕਰੀ ਬੰਦਰਾਹੁਲ ਗਾਂਧੀ ਦੇ ਕਾਫ਼ਲੇ ਨਾਲ ਵੱਡਾ ਹਾਦਸਾ, ਕਈ ਗੱਡੀਆਂ ਆਪਸ ’ਚ ਟਕਰਾਈਆਂਪਰਵਿੰਦਰ ਝੋਟਾ ਮਾਮਲੇ ’ਚ ਹੁਣ ਪਰਿਵਾਰ ਤੇ ਕਮੇਟੀ ਲੈਣਗੇ ਫੈਸਲਾ, CM ਮਾਨ ਦਾ ਬਿਆਨਦਿੱਲੀ ਦੀ ਮਹਾਰੈਲੀ ਲਈ ਪੰਜਾਬ ਕਾਂਗਰਸ ਨੂੰ 50 ਹਜ਼ਾਰ ਲੋਕ ਇਕੱਠੇ ਕਰਨ ਦਾ ਟੀਚਾ, ਰਾਹੁਲ ਗਾਂਧੀ 4 ਨਵੰਬਰ ਨੂੰ ਪੰਜਾਬ ਤੋਂ ਵਿੱਢਣਗੇ ਚੋਣ ਮੁਹਿੰਮਰਾਹੁਲ ਗਾਂਧੀ ਨੂੰ 2018 ਦੇ ਮਾਣਹਾਨੀ ਮਾਮਲੇ ਵਿੱਚ ਵੱਡੀ ਰਾਹਤ, ਸੁਲਤਾਨਪੁਰ ਦੀ ਅਦਾਲਤ ਨੇ ਕੀਤਾ ਬਰੀਪੰਜਾਬ ’ਚ ਬਦਲੇਗਾ ਮੌਸਮ, 28 ਤੋਂ 30 ਅਕਤੂਬਰ ਤੱਕ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾਮੋਗਾ ’ਚ ਘਰ ਦੇ ਬਾਹਰ ਬੈਠੇ 4 ਨੌਜਵਾਨਾਂ ’ਤੇ ਤਾਬੜਤੋੜ ਫਾਇਰਿੰਗ, 2 ਦੀ ਮੌਤ ਤੇ 2 ਜ਼ਖ਼ਮੀ; DGP ਗੌਰਵ ਯਾਦਵ ਮੌਕੇ ’ਤੇ ਪਹੁੰਚੇ, 5 ਮੁਲਜ਼ਮ ਗ੍ਰਿਫ਼ਤਾਰਪਰਵਿੰਦਰ ਝੋਟਾ ਮਾਮਲੇ ਵਿਚਕਾਰ ਪੰਜਾਬ ਦੇ ਕੈਮਿਸਟਾਂ ਦਾ ਵੱਡਾ ਫੈਸਲਾ, ਇਨ੍ਹਾਂ ਦਵਾਈਆਂ ਦੀ ਵਿਕਰੀ ਬੰਦਰਾਹੁਲ ਗਾਂਧੀ ਦੇ ਕਾਫ਼ਲੇ ਨਾਲ ਵੱਡਾ ਹਾਦਸਾ, ਕਈ ਗੱਡੀਆਂ ਆਪਸ ’ਚ ਟਕਰਾਈਆਂ
1 min read

ਰਾਜਾ ਵੜਿੰਗ ਦੇ ਬਿਆਨ ਨੇ ਕਾਂਗਰਸ ਦਾ 2027 ਲਈ ਲੋਕ ਵਿਰੋਧੀ’ ਏਜੰਡਾ ਕੀਤਾ ਜਨਤਕ, ਸੱਤਾ ‘ਚ ਆਏ ਤਾਂ ਮਾਨ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਕਰਨਗੇ ਬੰਦ: ਬਲਤੇਜ ਪੰਨੂ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉਸ ਬਿਆਨ ‘ਤੇ ਤਿੱਖਾ ਹਮਲਾ ਬੋਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਸ਼ਰੇਆਮ ਕਿਹਾ ਹੈ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ ਪੰਜਾਬ ਵਿੱਚ ਮੁਫਤ ਬਿਜਲੀ ਅਤੇ ਹੋਰ ਸਹੂਲਤਾਂ ਬੰਦ ਕਰ ਦਿੱਤੀ ਜਾਵੇਗੀ ਅਤੇ ਸਿਰਫ਼ ‘ਲੋੜਵੰਦਾਂ‘ ਨੂੰ ਹੀ ਸਹੂਲਤ ਮਿਲੇਗੀ। ਪੰਨੂ ਨੇ ਕਿਹਾ ਕਿ ਇਸ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ‘ਤੇ ਸਭ ਤੋਂ ਵੱਧ ਸਮੇਂ ਤੱਕ ਰਾਜ ਕਰਨ ਵਾਲੀ ਕਾਂਗਰਸ ਨੇ ਹਮੇਸ਼ਾ ਲੋਕਾਂ ਨੂੰ ਗਰੀਬ ਅਤੇ ਅਨਪੜ੍ਹ ਬਣਾਏ ਰੱਖਣ ਦੀ ਸਾਜ਼ਿਸ਼ ਰਚੀ ਹੈ। ਕਾਂਗਰਸ ਦੀ ਅਸਲੀ ਮੰਸ਼ਾ ਪੰਜਾਬ ਦੇ ਲੋਕਾਂ ਦਾ ਗਲਾ ਘੁੱਟਣ ਅਤੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਣ ਦੀ ਹੈ।

 

ਵੀਰਵਾਰ ਨੂੰ ਇੱਕ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਵਿੱਚ ਸੱਤਾ ਵਿੱਚ ਆਉਂਦਿਆਂ ਹੀ ਆਪਣੀ ਸਭ ਤੋਂ ਵੱਡੀ ਗਾਰੰਟੀ ਪੂਰੀ ਕੀਤੀ। ਅੱਜ ਪੰਜਾਬ ਦੇ 90% ਤੋਂ ਵੱਧ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਰਾਜਾ ਵੜਿੰਗ ਦਾ ਮੁਫਤ ਬਿਜਲੀ ਬੰਦ ਕਰਨ ਦਾ ਐਲਾਨ ਕਾਂਗਰਸ ਦੀ ਉਸੇ ਜਾਗੀਰਦਾਰੀ ਸੋਚ ਦਾ ਹਿੱਸਾ ਹੈ, ਜੋ ਚਾਹੁੰਦੀ ਹੈ ਕਿ ਜੇਕਰ ਕੋਈ ਆਮ ਆਦਮੀ ਸਾਈਕਲ ‘ਤੇ ਹੈ, ਤਾਂ ਉਹ ਕਦੇ ਟੂ-ਵ੍ਹੀਲਰ ਜਾਂ ਕਾਰ ਨਾ ਖਰੀਦ ਸਕੇ। ਕਾਂਗਰਸ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਹੈ ਕਿ ਆਮ ਜਨਤਾ ਦੇ ਪੈਸੇ ਬਚ ਰਹੇ ਹਨ ਅਤੇ ਉਹ ਰਾਹਤ ਦਾ ਸਾਹ ਲੈ ਰਹੇ ਹਨ।

 

ਕਾਂਗਰਸੀ ਆਗੂ ਰਾਜਾ ਵੜਿੰਗ ਦੀ ਇੱਕ ਇੰਟਰਵਿਊ ਦਾ ਹਵਾਲਾ ਦਿੰਦਿਆਂ ਬਲਤੇਜ ਪੰਨੂ ਨੇ ਸਪੱਸ਼ਟ ਕੀਤਾ ਕਿ ਰਾਜਾ ਵੜਿੰਗ ਦਾ ਇਹ ਬਿਆਨ ਕੋਈ ਨਿੱਜੀ ਰਾਏ ਨਹੀਂ, ਸਗੋਂ ਪੂਰੀ ਕਾਂਗਰਸ ਪਾਰਟੀ ਦਾ ‘ਬਲੂ ਪ੍ਰਿੰਟ‘ ਹੈ। ਜੇਕਰ ਕਾਂਗਰਸ ਗਲਤੀ ਨਾਲ ਵੀ ਸੱਤਾ ਵਿੱਚ ਆਉਂਦੀ ਹੈ, ਤਾਂ ਉਹ ਮਾਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਲੋਕ-ਭਲਾਈ ਯੋਜਨਾਵਾਂ ਬੰਦ ਕਰ ਦੇਣਗੇ। ਕਾਂਗਰਸ ਦੇ ਸੱਤਾ ਵਿੱਚ ਆਉਣ ਦਾ ਸਿੱਧਾ ਮਤਲਬ ਹੋਵੇਗਾ ਕਿ ਹਰ ਘਰ ਨੂੰ ਮਿਲ ਰਹੀ ਮਹੀਨਾਵਾਰ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਖੋਹ ਲਈ ਜਾਵੇਗੀ। ਬਿਨਾਂ ਕਿਸੇ ਕਾਰਡ ਜਾਂ ਭੇਦਭਾਵ ਦੇ ਸਾਰਿਆਂ ਲਈ ਚੱਲ ਰਹੇ ‘ਮੁਹੱਲਾ ਕਲੀਨਿਕ‘ ਅਤੇ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਮੁਫਤ ਇਲਾਜ ਬੰਦ ਕਰ ਦਿੱਤਾ ਜਾਵੇਗਾ। ਔਰਤਾਂ ਦੇ ਖਾਤਿਆਂ ਵਿੱਚ ਆ ਰਹੀ 1000 ਅਤੇ 1500 ਰੁਪਏ ਦੀ ਸਨਮਾਨ ਰਾਸ਼ੀ ਤੋਂ ਕਾਂਗਰਸੀ ਆਗੂਆਂ ਨੂੰ ਡੂੰਘੀ ਤਕਲੀਫ ਹੈ, ਇਸਨੂੰ ਤੁਰੰਤ ਰੋਕ ਦਿੱਤਾ ਜਾਵੇਗਾ। ਮਾਨ ਸਰਕਾਰ ਨੇ ਨਹਿਰੀ ਪਾਣੀ ਦੀ ਪਹੁੰਚ 21% ਤੋਂ ਵਧਾ ਕੇ 88% ਕਰ ਦਿੱਤੀ ਹੈ। ਪਹਿਲਾਂ ਮਾਲਵਾ ਵਿੱਚ ਪਾਣੀ ਦੇ ਮੋਗੇ ਸਿਰਫ਼ ਵੱਡੇ ਅਤੇ ਰਸੂਖਦਾਰ ਕਿਸਾਨਾਂ ਦੇ ਖੇਤਾਂ ਤੱਕ ਜਾਂਦੇ ਸਨ। ਕਾਂਗਰਸ ਆ ਕੇ ਮੁੜ ਛੋਟੇ ਕਿਸਾਨਾਂ ਤੋਂ ਨਹਿਰੀ ਪਾਣੀ ਖੋਹ ਕੇ ਪਾਬੰਦੀਆਂ ਲਗਾ ਦੇਵੇਗੀ।

 

ਆਪ ਆਗੂ ਨੇ ਅੱਗੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਵਿੱਚ ਉਹ ਕੰਮ ਵੀ ਕੀਤੇ ਹਨ ਜਿਨ੍ਹਾਂ ਦੀ ਚੋਣਾਂ ਵਿੱਚ ਕੋਈ ਗਾਰੰਟੀ ਨਹੀਂ ਦਿੱਤੀ ਗਈ ਸੀ। ਪੰਜਾਬ ਵਿੱਚ 18 ਟੋਲ ਪਲਾਜ਼ੇ ਬੰਦ ਕਰਕੇ ਜਨਤਾ ਦੇ ਰੋਜ਼ਾਨਾ 64 ਲੱਖ ਰੁਪਏ ਬਚਾਏ ਗਏ, ਜਦੋਂ ਕਿ ਪਿਛਲੀਆਂ ਸਰਕਾਰਾਂ ਟੋਲ ਕੰਪਨੀਆਂ ਨੂੰ 400-400 ਦਿਨਾਂ ਦੀ ਐਕਸਟੈਂਸ਼ਨ ਦੇ ਕੇ ਜਨਤਾ ਨੂੰ ਲੁੱਟਦੀਆਂ ਸਨ। ਇਸੇ ਤਰ੍ਹਾਂ, ਸੜਕ ਸੁਰੱਖਿਆ ਫੋਰਸ (ਐਸਐਸਐਫ) ਦਾ ਗਠਨ ਕੀਤਾ ਗਿਆ, ਜਿਸਦੀ ਤਾਰੀਫ਼ ਖੁਦ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸੰਸਦ ਵਿੱਚ ਕੀਤੀ ਹੈ ਕਿ ਇਸ ਨਾਲ ਪੰਜਾਬ ਵਿੱਚ ਮੌਕੇ ‘ਤੇ ਹੋਣ ਵਾਲੀਆਂ ਮੌਤਾਂ ਵਿੱਚ 50% ਤੋਂ ਵੱਧ ਦੀ ਕਮੀ ਆਈ ਹੈ।

 

ਬਲਤੇਜ ਪੰਨੂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਕਾਂਗਰਸ ਅਤੇ ਭਾਜਪਾ ਨੇ ਜੋ ਤਬਾਹੀ ਮਚਾਈ ਸੀ, ਉਸਨੂੰ ਸੁਧਾਰਦਿਆਂ ਆਮ ਆਦਮੀ ਪਾਰਟੀ ਨੇ ਸਰਕਾਰੀ ਸਕੂਲਾਂ ਦਾ ਕਾਇਆਕਲਪ ਕੀਤਾ। ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ ਲਈ ਭੇਜਿਆ ਗਿਆ, ਜਿਸਦੇ ਨਤੀਜੇ ਵਜੋਂ ਅੱਜ ਗਰੀਬ ਅਤੇ ਆਮ ਘਰਾਂ ਦੇ ਬੱਚੇ ਨੀਟ ਅਤੇ ਐਨਡੀਏ ਵਰਗੀਆਂ ਔਖੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ। ਕਾਂਗਰਸ ਇਨ੍ਹਾਂ ਸਾਰੇ ਸੁਧਾਰਾਂ ‘ਤੇ ਰੋਕ ਲਗਾ ਕੇ ਤੈਅ ਕਰਨਾ ਚਾਹੁੰਦੀ ਹੈ ਕਿ ਕੌਣ ਪੜ੍ਹੇਗਾ ਅਤੇ ਕੌਣ ਨਹੀਂ।

 

 

ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਅਕਸਰ ਆਗਾਹ ਕਰਦੇ ਰਹੇ ਹਨ ਕਿ ਜੇਕਰ ਇਹ ਰਿਵਾਇਤੀ ਪਾਰਟੀਆਂ ਵਾਪਸ ਆ ਗਈਆਂ, ਤਾਂ ਸਭ ਤੋਂ ਪਹਿਲਾਂ ਆਮ ਲੋਕਾਂ ਦੀਆਂ ਸਹੂਲਤਾਂ ਬੰਦ ਕਰਨਗੀਆਂ। ਅੱਜ ਰਾਜਾ ਵੜਿੰਗ ਨੇ ਖੁਦ ਆਪਣਾ ਏਜੰਡਾ ਜਨਤਾ ਦੇ ਸਾਹਮਣੇ ਰੱਖ ਦਿੱਤਾ ਹੈ। ਪੰਜਾਬ ਦੇ ਲੋਕ ਹੁਣ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ ਅਤੇ ਕਾਂਗਰਸ ਦੀ ਇਸ ਲੋਕ-ਵਿਰੋਧੀ ਸੋਚ ਨੂੰ ਨਕਾਰ ਦੇਣਗੇ।

Leave a Reply

Your email address will not be published. Required fields are marked *