Live Updates
ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਦਾ ਸੱਭਿਆਚਾਰ ‘ਲਾਸ਼ਾਂ ‘ਤੇ ਰਾਜਨੀਤੀ’ ਦੀ ਇਜਾਜ਼ਤ ਨਹੀਂ ਦਿੰਦਾ, ਇਹ ਭਾਈਚਾਰਕ ਸਾਂਝ ਅਤੇ ‘ਸਰਬੱਤ ਦੇ ਭਲੇ’ ਵਿੱਚ ਵਿਸ਼ਵਾਸ ਰੱਖਦਾ ਹੈਪੰਜਾਬ ਦੇ CM ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਅਦਾਲਤ ਵੱਲੋਂ ਵੱਡੀ ਰਾਹਤਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, 12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨਚੰਡੀਗੜ੍ਹ ’ਚ Uber-Rapido ’ਤੇ ਵੱਡੀ ਕਾਰਵਾਈ, ਲਾਇਸੈਂਸ 6 ਮਹੀਨੇ ਲਈ ਸਸਪੈਂਡਆਪ ਸਰਕਾਰ ‘ਜਨਤਾ ਦੀ ਸਰਕਾਰ’ ਹੈ, 3 ਕਰੋੜ ਪੰਜਾਬੀਆਂ ਲਈ ਕਿਸੇ ਨੂੰ ਵੀ ਪਰੇਸ਼ਾਨੀ ਖੜ੍ਹੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ਅਮਨ ਅਰੋੜਾਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਦਾ ਸੱਭਿਆਚਾਰ ‘ਲਾਸ਼ਾਂ ‘ਤੇ ਰਾਜਨੀਤੀ’ ਦੀ ਇਜਾਜ਼ਤ ਨਹੀਂ ਦਿੰਦਾ, ਇਹ ਭਾਈਚਾਰਕ ਸਾਂਝ ਅਤੇ ‘ਸਰਬੱਤ ਦੇ ਭਲੇ’ ਵਿੱਚ ਵਿਸ਼ਵਾਸ ਰੱਖਦਾ ਹੈਪੰਜਾਬ ਦੇ CM ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਅਦਾਲਤ ਵੱਲੋਂ ਵੱਡੀ ਰਾਹਤਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, 12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨਚੰਡੀਗੜ੍ਹ ’ਚ Uber-Rapido ’ਤੇ ਵੱਡੀ ਕਾਰਵਾਈ, ਲਾਇਸੈਂਸ 6 ਮਹੀਨੇ ਲਈ ਸਸਪੈਂਡਆਪ ਸਰਕਾਰ ‘ਜਨਤਾ ਦੀ ਸਰਕਾਰ’ ਹੈ, 3 ਕਰੋੜ ਪੰਜਾਬੀਆਂ ਲਈ ਕਿਸੇ ਨੂੰ ਵੀ ਪਰੇਸ਼ਾਨੀ ਖੜ੍ਹੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ਅਮਨ ਅਰੋੜਾਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾ
1 min read

ਪੰਜਾਬ ‘ਚ SIR ਦਾ ਦੂਜਾ ਪੜਾਅ ਸ਼ੁਰੂ, ਜਾਰੀ ਹੋਈ ਡਰਾਫਟ ਵੋਟਰ ਸੂਚੀ; ਇੰਝ ਚੈੱਕ ਕਰੋ ਆਪਣਾ ਨਾਮ

ਪੰਜਾਬ ਵਿੱਚ ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਡਰਾਫਟ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ਵੋਟਰ ਆਪਣੇ ਨਾਮ ਦੀ ਜਾਂਚ CEO ਪੰਜਾਬ ਦੀ ਅਧਿਕਾਰਤ ਵੈੱਬਸਾਈਟ ceopunjab.gov.in ਰਾਹੀਂ ਕਰ ਸਕਦੇ ਹਨ।

ਵੈੱਬਸਾਈਟ ‘ਤੇ SIR ਨਾਲ ਸਬੰਧਤ ਤਿੰਨ ਮੁੱਖ ਵਿਕਲਪ ਦਿੱਤੇ ਗਏ ਹਨ। ਇਨ੍ਹਾਂ ਵਿੱਚ ASDD, DRAFT 2026 ਅਤੇ SEARCH LIST SIR 2003 ਸ਼ਾਮਲ ਹਨ। ਨੀਲੇ ਰੰਗ ਵਿੱਚ ਦਿੱਤੀ ਗਈ SIR ASDD LIST ਵਿੱਚ ਉਨ੍ਹਾਂ ਵੋਟਰਾਂ ਦੀ ਜਾਣਕਾਰੀ ਹੈ, ਜਿਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾਏ ਗਏ ਹਨ। ਜਦਕਿ DRAFT 2026 ਵਿੱਚ ਉਨ੍ਹਾਂ ਵੋਟਰਾਂ ਦੇ ਨਾਮ ਦਰਜ ਹਨ, ਜਿਨ੍ਹਾਂ ਦੀ ਜਾਣਕਾਰੀ ਸਹੀ ਪਾਈ ਗਈ ਹੈ।

ਜੇਕਰ ਤੁਸੀਂ ਡਰਾਫਟ ਵੋਟਰ ਲਿਸਟ ਵਿੱਚ ਆਪਣਾ ਨਾਮ ਚੈੱਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ CEO ਪੰਜਾਬ ਦੀ ਵੈੱਬਸਾਈਟ ‘ਤੇ ਜਾਓ ਅਤੇ DRAFT 2026 ਵਾਲੇ ਵਿਕਲਪ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣਾ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਚੁਣਨਾ ਹੋਵੇਗਾ। ਕੈਪਚਾ ਭਰਨ ਤੋਂ ਬਾਅਦ ਤੁਸੀਂ ਭਾਗ ਨੰਬਰ ਅਤੇ ਭਾਗ ਦੇ ਨਾਮ ਦੇ ਆਧਾਰ ‘ਤੇ ਵੋਟਰ ਲਿਸਟ ਦੀ PDF ਡਾਊਨਲੋਡ ਕਰ ਸਕਦੇ ਹੋ।

ਇਸੇ ਤਰ੍ਹਾਂ ASDD LIST ਰਾਹੀਂ ਵੀ ਤੁਸੀਂ ਆਪਣੀ ਵੋਟ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ। ਇਸ ਲਈ ਆਪਣਾ EPIC ਨੰਬਰ ਦਰਜ ਕਰਨਾ ਹੋਵੇਗਾ। ਜੇਕਰ ਤੁਹਾਡਾ ਨਾਮ ASDD ਸੂਚੀ ਵਿੱਚ ਮੌਜੂਦ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਨਾਮ ਵੋਟਰ ਲਿਸਟ ਵਿੱਚੋਂ ਹਟਾਇਆ ਗਿਆ ਹੈ। ਜੇਕਰ ਨਾਮ ਨਹੀਂ ਮਿਲਦਾ ਤਾਂ ਸਿਸਟਮ ‘Unidentified’ ਦਿਖਾ ਸਕਦਾ ਹੈ।

ਚੋਣ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਦੁਪਹਿਰ ਤੋਂ ਬਾਅਦ ERO ਵੱਲੋਂ ਰਾਜਨੀਤਿਕ ਪਾਰਟੀਆਂ ਅਤੇ BLO ਨੂੰ ਵੀ ਵੋਟਰ ਸੂਚੀਆਂ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਸਾਰੀਆਂ ਸੂਚੀਆਂ ਬੂਥ-ਵਾਰ ਤਿਆਰ ਕੀਤੀਆਂ ਗਈਆਂ ਹਨ।

ਇਸ ਲਈ ਵੋਟਰਾਂ ਲਈ ਜ਼ਰੂਰੀ ਹੈ ਕਿ ਉਹ ਡਰਾਫਟ ਸੂਚੀ ਵਿੱਚ ਆਪਣਾ ਨਾਮ ਅਤੇ ਵੋਟ ਦੀ ਸਥਿਤੀ ਸਮੇਂ ਸਿਰ ਚੈੱਕ ਕਰ ਲੈਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗਲਤੀ ਹੋਣ ਦੀ ਸੂਰਤ ਵਿੱਚ ਨਿਰਧਾਰਤ ਪ੍ਰਕਿਰਿਆ ਅਨੁਸਾਰ ਕਾਰਵਾਈ ਕੀਤੀ ਜਾ ਸਕੇ।

Leave a Reply

Your email address will not be published. Required fields are marked *