Live Updates
AAP ਸਾਂਸਦ ਮੈਂਬਰ ਸੰਤ ਸੀਚੇਵਾਲ ਨੇ ਆਪਣੀ ਸਰਕਾਰੀ ਸੁਰੱਖਿਆ ਵਾਪਸ ਕਰਨ ਦੀ ਕੀਤੀ ਅਪੀਲਭਗਵੰਤ ਮਾਨ ਸਰਕਾਰ ਨੇ ਠੇਕੇ ‘ਤੇ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਮਹੀਨਾਵਾਰ ਮਿਹਨਤਾਨਾ ਵਧਾ ਕੇ 20,500 ਰੁਪਏ ਕੀਤਾ: ਹਰਜੋਤ ਸਿੰਘ ਬੈਂਸਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ ਵਿੱਚ 14,032 ਮਰੀਜ਼ਾਂ ਨੂੰ ਸਾਹ ਨਾਲ ਸੰਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਉਪਲੱਬਧ, ₹37.30 ਕਰੋੜ ਦੇ ਇਲਾਜ ਦਾ ਖ਼ਰਚ ਕੀਤਾ ਕਵਰਪਲਾਂਟ ਵਿੱਚ ਤਿਆਰ ਕੀਤੇ ਜਾਣ ਵਾਲੇ ਆਟੋਮੋਬਾਈਲ ਪਾਰਟਸ ਭਾਰਤ ਅਤੇ ਹੋਰਨਾਂ ਦੇਸ਼ਾਂ ਵਿੱਚ ਬਰਾਮਦ ਕੀਤੇ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਸਕੂਲ ਸਿੱਖਿਆ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨਮਾਵਾਂ-ਧੀਆਂ ਸਤਿਕਾਰ ਯੋਜਨਾ ਪੰਜਾਬ ਦੀ ਸਮਾਜਿਕ ਤਬਦੀਲੀ ਵੱਲ ਇੱਕ ਇਤਿਹਾਸਕ ਕਦਮਇੱਕ ਅਗਸਤ ਨੂੰ ਦਿੱਲੀ ਵਿੱਚ ‘ਨੈਸ਼ਨਲ ਟਾਊਨਹਾਲ ਅਗੇਂਸਟ ਈ-20’ ਦਾ ਆਯੋਜਨ ਕਰੇਗੀ ਆਮ ਆਦਮੀ ਪਾਰਟੀ- ਕੇਜਰੀਵਾਲAAP ਸਾਂਸਦ ਮੈਂਬਰ ਸੰਤ ਸੀਚੇਵਾਲ ਨੇ ਆਪਣੀ ਸਰਕਾਰੀ ਸੁਰੱਖਿਆ ਵਾਪਸ ਕਰਨ ਦੀ ਕੀਤੀ ਅਪੀਲਭਗਵੰਤ ਮਾਨ ਸਰਕਾਰ ਨੇ ਠੇਕੇ ‘ਤੇ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਮਹੀਨਾਵਾਰ ਮਿਹਨਤਾਨਾ ਵਧਾ ਕੇ 20,500 ਰੁਪਏ ਕੀਤਾ: ਹਰਜੋਤ ਸਿੰਘ ਬੈਂਸਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ ਵਿੱਚ 14,032 ਮਰੀਜ਼ਾਂ ਨੂੰ ਸਾਹ ਨਾਲ ਸੰਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਉਪਲੱਬਧ, ₹37.30 ਕਰੋੜ ਦੇ ਇਲਾਜ ਦਾ ਖ਼ਰਚ ਕੀਤਾ ਕਵਰਪਲਾਂਟ ਵਿੱਚ ਤਿਆਰ ਕੀਤੇ ਜਾਣ ਵਾਲੇ ਆਟੋਮੋਬਾਈਲ ਪਾਰਟਸ ਭਾਰਤ ਅਤੇ ਹੋਰਨਾਂ ਦੇਸ਼ਾਂ ਵਿੱਚ ਬਰਾਮਦ ਕੀਤੇ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਸਕੂਲ ਸਿੱਖਿਆ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨਮਾਵਾਂ-ਧੀਆਂ ਸਤਿਕਾਰ ਯੋਜਨਾ ਪੰਜਾਬ ਦੀ ਸਮਾਜਿਕ ਤਬਦੀਲੀ ਵੱਲ ਇੱਕ ਇਤਿਹਾਸਕ ਕਦਮਇੱਕ ਅਗਸਤ ਨੂੰ ਦਿੱਲੀ ਵਿੱਚ ‘ਨੈਸ਼ਨਲ ਟਾਊਨਹਾਲ ਅਗੇਂਸਟ ਈ-20’ ਦਾ ਆਯੋਜਨ ਕਰੇਗੀ ਆਮ ਆਦਮੀ ਪਾਰਟੀ- ਕੇਜਰੀਵਾਲ
1 min read

ਪੰਜਾਬ ਦੇ ਟੈਕਸਟਾਈਲ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਮੌਜੂਦ; ਉੱਦਮੀਆਂ ਨੂੰ ਨਿਵੇਸ਼ ਕਰਨਾ ਚਾਹੀਦਾ ਹੈ, ਸਰਕਾਰ ਵੱਲੋਂ ਪੂਰਾ ਸਮਰਥਨ ਦਿੱਤਾ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਟੈਕਸਟਾਈਲ ਨਿਵੇਸ਼ ਲਈ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨ ਵਜੋਂ ਪੰਜਾਬ ਦੀ ਵਕਾਲਤ ਕਰਦਿਆਂ ਕਿਹਾ ਕਿ ਸੂਬੇ ਵਿੱਚ ਸਮੁੱਚੀ ਟੈਕਸਟਾਈਲ ਵੈਲਯੂ ਚੇਨ ਸਬੰਧੀ ਅਥਾਹ ਮੌਕੇ ਉਪਲੱਬਧ ਹਨ ਅਤੇ ਇਹ ਉੱਦਮੀਆਂ ਲਈ ਇੱਕ ਪਾਰਦਰਸ਼ੀਉਦਯੋਗ ਪੱਖੀ ਮਾਹੌਲ ਪ੍ਰਦਾਨ ਕਰਦਾ ਹੈ। ਨਵੀਂ ਦਿੱਲੀ ਵਿਖੇ ਭਾਰਤ ਟੈਕਸ 2026 ਦੌਰਾਨ ਪੰਜਾਬ ਸਟੇਟ ਪੈਵੇਲੀਅਨ ਦਾ ਉਦਘਾਟਨ ਕਰਦਿਆਂ ਅਤੇ ਪੰਜਾਬ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਵੇਸ਼ਰੋਜ਼ਗਾਰ ਅਤੇ ਬਰਾਮਦ ਨੂੰ ਹੁਲਾਰਾ ਦੇਣ ਲਈ ਇੱਕ ਨਵੀਂ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ ਪੇਸ਼ ਕੀਤੀ ਗਈ ਹੈ ਅਤੇ ਸਿੰਗਲ ਵਿੰਡੋ ਤੇ ਸਿੰਗਲ ਪੈਨ ਪ੍ਰਣਾਲੀਆਂ ਰਾਹੀਂ ਸਮਾਂਬੱਧ ਪ੍ਰਵਾਨਗੀਆਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਪਿਛਲੇ ਚਾਰ ਸਾਲਾਂ ਵਿੱਚ ਦੋ ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ ਅਤੇ ਰੋਜ਼ਗਾਰ ਦੇ ਪੰਜ ਲੱਖ ਮੌਕੇ ਪੈਦਾ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਉੱਦਮੀਆਂ ਨੂੰ ਸੂਬੇ ਦੇ ਵਿਕਾਸ ਵਿੱਚ ਭਾਈਵਾਲ ਮੰਨਦੀ ਹੈ ਅਤੇ ਲਾਲ ਕਾਰਡ ਪ੍ਰਣਾਲੀ ਰਾਹੀਂ ਨੌਕਰਸ਼ਾਹੀ ਨਾਲ ਸਬੰਧਤ ਪਰੇਸ਼ਾਨੀ ਨੂੰ ਖਤਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਉੱਨਤ ਟੈਕਸਟਾਈਲ ਨਿਰਮਾਣ ਅਤੇ ਉਦਯੋਗਿਕ ਨਿਵੇਸ਼ ਲਈ ਦੇਸ਼ ਦਾ ਪਸੰਦੀਦਾ ਸਥਾਨ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

 

ਭਾਰਤ ਟੈਕਸ 2026 ਦੌਰਾਨ ਪੰਜਾਬ ਸਟੇਟ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੀਆਂ ਸਰਕਾਰਾਂ ਵੱਲੋਂ ਪਹਿਲਾਂ ਉਦਯੋਗਪਤੀਆਂ ਨੂੰ ਏਟੀਐਮ ਮੰਨਿਆ ਜਾਂਦਾ ਸੀਪਰ ਆਪ‘ ਸਰਕਾਰ ਨੇ ਉਨ੍ਹਾਂ ਨੂੰ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਬਰਾਬਰ ਦਾ ਭਾਈਵਾਲ ਬਣਾਇਆ ਹੈ। ਪੰਜਾਬੀਆਂ ਨੂੰ ਸਖ਼ਤ ਮਿਹਨਤਸਮਰਪਣ ਅਤੇ ਦੇਸ਼ ਭਗਤੀ ਦੀ ਅਦੁੱਤੀ ਭਾਵਨਾ ਨਾਲ ਨਿਵਾਜਿਆ ਗਿਆ ਹੈ। ਇਨ੍ਹਾਂ ਗੁਣਾਂ ਦੇ ਕਾਰਨ ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲ੍ਹਾਂ ਮਾਰੀਆਂ ਹਨ। ਇਨ੍ਹਾਂ ਗੱਲਾਂ ਨੂੰ ਯਾਦ ਕਰਨ ਦਾ ਇੱਕੋ ਇੱਕ ਉਦੇਸ਼ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਸੂਬੇ ਦੀ ਸ਼ਾਨਦਾਰ ਅਤੇ ਅਮੀਰ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਤੋਂ ਜਾਣੂ ਕਰਵਾਉਣਾ ਹੈ।”

 

ਮੁੱਖ ਮੰਤਰੀ ਨੇ ਕਿਹਾ, “ਅੱਜ ਪੰਜਾਬ ਕੋਲ ਸਭ ਤੋਂ ਬਿਹਤਰ ਉੱਦਮੀ ਕਲਚਰਸਭ ਤੋਂ ਬਿਹਤਰ ਨਿਰਮਾਣ ਸਮਰੱਥਾਸਭ ਤੋਂ ਬਿਹਤਰ ਹੁਨਰਮੰਦ ਸਟਾਫ਼ਏਕੀਕ੍ਰਿਤ ਵੈਲਯੂ ਚੇਨ ਅਤੇ ਰਣਨੀਤਕ ਸਥਾਨ ਮੌਜੂਦ ਹੈ। ਮੈਂ ਉਦਯੋਗਿਕ ਆਗੂਆਂਨਿਵੇਸ਼ਕਾਂਨਵੀਨਤਾਕਾਰਾਂਗਲੋਬਲ ਬ੍ਰਾਂਡਾਂ ਅਤੇ ਤਕਨਾਲੋਜੀ ਕੰਪਨੀਆਂ ਨੂੰ ਪੰਜਾਬ ਦੇ ਵਿਕਾਸ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੰਦਾ ਹਾਂ। ਪੰਜਾਬ ਵਿੱਚ ਪੰਜ ਬਿਜਲੀ ਉਤਪਾਦਨ ਪਲਾਂਟ ਹਨ ਅਤੇ ਸੂਬੇ ਵੱਲੋਂ ਬਿਜਲੀ ਪੈਦਾ ਕਰਨ ਲਈ ਪਛਵਾੜਾ ਸਥਿਤ ਆਪਣੀ ਸਮਰਪਿਤ ਕੋਲਾ ਖਾਣ ਤੋਂ 70 ਲੱਖ ਮੀਟਰਿਕ ਟਨ ਕੋਲੇ ਦੀ ਵਰਤੋਂ ਕੀਤੀ ਜਾਂਦੀ ਹੈ।”

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਦਯੋਗਿਕ ਵਿਕਾਸ ਸਰਕਾਰ ਅਤੇ ਉਦਯੋਗਾਂ ਦਰਮਿਆਨ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ, “ਮੈਨੂੰ ਪੂਰਾ ਭਰੋਸਾ ਹੈ ਕਿ ਉਦਯੋਗਿਕ ਖੇਤਰ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਸਰਕਾਰ ਅਤੇ ਉਦਯੋਗ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ। ਇਸ ਲਈ ਨਿਵੇਸ਼ਕ ਅਤੇ ਉੱਦਮੀ ਪੰਜਾਬ ਦੇ ਉਦਯੋਗਿਕ ਭਵਿੱਖ ਦੇ ਮੁੱਖ ਥੰਮ੍ਹ ਹਨ। ਪੰਜਾਬ ਦਾ ਮਜ਼ਬੂਤ ਨਿਵੇਸ਼ ਈਕੋਸਿਸਟਮ ਵਾਜਬ ਬਿਜਲੀ ਦਰਾਂਜ਼ਮੀਨ ਸਬੰਧੀ ਸਹੂਲਤਾਂ ਅਤੇ ਨਿਵੇਸ਼ਕ-ਪੱਖੀ ਮਾਹੌਲ ਪ੍ਰਦਾਨ ਕਰਦਾ ਹੈ। ਪੰਜਾਬ ਕਾਰੋਬਾਰ ਕਰਨ ਦੀ ਸੌਖ ਵਿੱਚ ਪਹਿਲੇ ਸਥਾਨ ਤੇ ਹੈ ਅਤੇ ਇੱਕ ਕੁਸ਼ਲ ਸਿੰਗਲ ਵਿੰਡੋ ਸਿਸਟਮ ਰਾਹੀਂ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਪਾਸ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।”

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਮੌਕਿਆਂ ਦੀ ਧਰਤੀ‘ ਹੈਜਿੱਥੇ ਵਿਸ਼ਵ-ਪ੍ਰਸਿੱਧ ਕੰਪਨੀਆਂ ਆਪਣੇ ਕਾਰੋਬਾਰ ਸਥਾਪਤ ਕਰਨ ਲਈ ਉਤਸੁਕ ਹਨ। ਪਹਿਲਾਂ ਆਗੂਆਂ ਵੱਲੋਂ ਉਦਯੋਗਪਤੀਆਂ ਤੇ ਉਨ੍ਹਾਂ ਦੇ ਕਾਰੋਬਾਰ ਵਿੱਚ ਹਿੱਸਾ ਲੈਣ ਲਈ ਦਬਾਅ ਪਾਇਆ ਜਾਂਦਾ ਸੀਜਿਸ ਕਾਰਨ ਉਦਯੋਗਾਂ ਨੇ ਸੂਬਾ ਤੋਂ ਕਿਨਾਰਾ ਕਰ ਲਿਆ ਅਤੇ ਪੰਜਾਬ ਆਰਥਿਕ ਵਿਕਾਸ ਦੇ ਖੇਤਰ ਵਿੱਚ ਪਛੜ ਗਿਆ ਸੀਜਿਸ ਨਾਲ ਇਸ  ਤਰੱਕੀ ਅਤੇ ਖੁਸ਼ਹਾਲੀ ਖ਼ਤਰੇ ਵਿੱਚ ਪੈ ਗਈ ਸੀ। ਸਾਲ 2022 ਵਿੱਚ ਸੱਤਾ ਸੰਭਾਲਣ ਉਪਰੰਤ ਮੇਰੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਕਈ ਕ੍ਰਾਂਤੀਕਾਰੀ ਪਹਿਲਕਦਮੀਆਂ ਕੀਤੀਆਂਜਿਹਨਾਂ ਸਦਕਾ ਪੰਜਾਬ ਹੁਣ ਹਰ ਖੇਤਰ ਵਿੱਚ ਮੋਹਰੀ ਬਣ ਕੇ ਉਭਰ ਰਿਹਾ ਹੈ।”

 

ਭਾਰਤ ਟੈਕਸ 2026 ਦੌਰਾਨ ਪੰਜਾਬ ਸਟੇਟ ਸੈਸ਼ਨ ਵਿੱਚ ਡੈਲੀਗੇਟਸ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਭਾਰਤ ਟੈਕਸ ਮਹਿਜ਼ ਉਤਪਾਦਾਂ ਦੀ ਪ੍ਰਦਰਸ਼ਨੀ ਨਹੀਂ ਹੈਸਗੋਂ ਇੱਕ ਪਲੇਟਫਾਰਮ ਹੈਜਿੱਥੇ ਭਾਰਤ ਦੇ ਟੈਕਸਟਾਈਲ ਭਵਿੱਖ ਦੀ ਰੂਪਰੇਖਾ ਘੜ੍ਹੀ ਜਾ ਰਹੀ ਹੈਭਾਈਵਾਲੀ ਸਥਾਪਤ ਕੀਤੀ ਜਾ ਰਹੀ ਹੈ ਅਤੇ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ। ਪੰਜਾਬ ਵੱਲੋਂ ਭਾਰਤ ਟੈਕਸ ਵਿੱਚ ਇੱਕ ਭਾਈਵਾਲ ਸੂਬੇ ਵਜੋਂ ਹਿੱਸਾ ਲਿਆ ਜਾ ਰਿਹਾ ਹੈਕਿਉਂਕਿ ਟੈਕਸਟਾਈਲ ਸੂਬੇ ਲਈ ਸਿਰਫ਼ ਇੱਕ ਉਦਯੋਗ ਨਹੀਂ ਹੈਸਗੋਂ ਇਹ ਸੂਬੇ ਦੀ ਪਛਾਣਵਿਰਾਸਤ ਅਤੇ ਆਰਥਿਕ ਸਮਰੱਥਾ ਦਾ ਹਿੱਸਾ ਹੈ। ਪੀੜ੍ਹੀਆਂ ਤੋਂ ਪੰਜਾਬ ਨੇ ਸਿਰਫ਼ ਕੱਪੜਾ ਹੀ ਨਹੀਂਸਗੋਂ ਰੋਜ਼ੀ-ਰੋਟੀਉੱਦਮਤਾ ਅਤੇ ਖੁਸ਼ਹਾਲੀ ਨੂੰ ਬੁਣਿਆ ਹੈ।”

 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਤੇ ਖੜ੍ਹਾ ਹੈਜੋ ਤਕਨਾਲੋਜੀਸਥਿਰਤਾਨਵੀਨਤਾ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਅਪਣਾਉਂਦੇ ਹੋਏ ਇਸ ਦੀਆਂ ਰਵਾਇਤੀ  ਤੇ ਅਧਾਰਤ ਹੈ। ਉਨ੍ਹਾਂ ਕਿਹਾ ਕਿ ਰਾਜ ਨੂੰ ਇੱਕ ਵਿਲੱਖਣ ਫਾਇਦਾ ਹੈ ਕਿਉਂਕਿ ਇਸ ਕੋਲ ਇੱਕ ਪੂਰੀ ਟੈਕਸਟਾਈਲ ਵੈਲਿਊ ਚੇਨ ਹੈਜਿਸ ਨਾਲ ਟੈਕਸਟਾਈਲ ਉਤਪਾਦਨ ਦੇ ਹਰ ਪੜਾਅ ਨੂੰ ਪੰਜਾਬ ਦੇ ਅੰਦਰ ਹੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, “ਨਰਮੇ ਦੀ ਖੇਤੀ ਤੋਂ ਲੈ ਕੇ ਕਤਾਈ ਤੱਕਧਾਗੇ ਤੋਂ ਲੈ ਕੇ ਕੱਪੜੇ ਤੱਕਬੁਣਾਈ ਅਤੇ ਪ੍ਰੋਸੈਸਿੰਗ ਤੋਂ ਲੈ ਕੇ ਗਾਰਮੈਂਟਸ ਤੱਕ ਅਤੇ ਨਿਰਮਾਣ ਤੋਂ ਲੈ ਕੇ ਨਿਰਯਾਤ ਤੱਕਪੰਜਾਬ ਕੋਲ ਕੁਝ ਅਜਿਹਾ ਹੈ ਜਿਸਦਾ ਦਾਅਵਾ ਦੁਨੀਆ ਦੇ ਬਹੁਤ ਘੱਟ ਖੇਤਰ ਕਰ ਸਕਦੇ ਹਨ। ਇਹ ਇੱਕ ਪੂਰੀ ਟੈਕਸਟਾਈਲ ਵੈਲਿਊ ਚੇਨ ਹੈ। ਪੰਜਾਬ ਇੱਕ ਏਕੀਕ੍ਰਿਤ ਈਕੋਸਿਸਟਮ ਪ੍ਰਦਾਨ ਕਰਦਾ ਹੈਜਿੱਥੇ ਸਾਰੀ ਟੈਕਸਟਾਈਲ ਪ੍ਰਕਿਰਿਆ ਇੱਕੋ ਰਾਜ ਦੇ ਅੰਦਰ ਹੋ ਸਕਦੀ ਹੈ।”

 

ਕਿਸਾਨਾਂਉੱਦਮੀਆਂਐਮ.ਐਸ.ਐਮ.ਈਜ਼ ਕਾਮਿਆਂ ਅਤੇ ਉਦਯੋਗਿਕ ਦਿੱਗਜ਼ਾਂ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਏਕੀਕ੍ਰਿਤ ਈਕੋਸਿਸਟਮ ਸਾਡੇ ਕਿਸਾਨਾਂਉੱਦਮੀਆਂਐਮ.ਐਸ.ਐਮ.ਈਜ਼ਕਾਮਿਆਂ ਅਤੇ ਉਦਯੋਗਿਕ ਘਰਾਣਿਆਂ ਦੀ ਦਹਾਕਿਆਂ ਦੀ ਮਿਹਨਤ ਸਦਕਾ ਬਣਿਆ ਹੈ। ਅੱਜ ਪੰਜਾਬ ਭਾਰਤ ਦੇ ਪ੍ਰਮੁੱਖ ਟੈਕਸਟਾਈਲ ਸਥਾਨਾਂ ਵਿੱਚੋਂ ਇੱਕ ਹੈ ਅਤੇ ਰਾਜ ਵਿੱਤੀ ਸਾਲ 2024-25 ਦੌਰਾਨ 1.2 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਟੈਕਸਟਾਈਲ ਨਿਰਯਾਤ ਦੇ ਨਾਲਭਾਰਤ ਦੇ ਟੈਕਸਟਾਈਲ ਅਤੇ ਕੱਪੜਾ ਨਿਰਯਾਤ ਵਿੱਚ ਲਗਭਗ 4 ਫੀਸਦ ਯੋਗਦਾਨ ਪਾਉਂਦਾ ਹੈ। ਸੂਬੇ ਦੇ ਉਤਪਾਦ ਸੰਯੁਕਤ ਰਾਜ ਅਮਰੀਕਾਯੂ.ਏ.ਈ.ਯੂ.ਕੇ. ਅਤੇ ਹੋਰ ਕਈ ਵਿਸ਼ਵ ਬਾਜ਼ਾਰਾਂ ਸਮੇਤ ਦੁਨੀਆ ਭਰ ਦੇ ਗਾਹਕਾਂ ਤੱਕ ਪਹੁੰਚਦੇ ਹਨ। ਇਹ ਨਾ ਸਿਰਫ਼ ਸਾਡੇ ਉਤਪਾਦਾਂ ਦੀ ਗੁਣਵੱਤਾ ਨੂੰ ਦਰਸਾਉਂਦਾ ਹੈ ਬਲਕਿ ਪੰਜਾਬ ਦੀਆਂ ਨਿਰਮਾਣ ਸਮਰੱਥਾਵਾਂ ਵਿੱਚ ਵਿਸ਼ਵਵਿਆਪੀ ਖਰੀਦਦਾਰਾਂ ਦੇ ਵਿਸ਼ਵਾਸ ਨੂੰ ਵੀ ਦਰਸਾਉਂਦਾ ਹੈ।”

 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਭਾਰਤ ਦੀਆਂ ਕੁਝ ਸਭ ਤੋਂ ਪ੍ਰਸਿੱਧ ਟੈਕਸਟਾਈਲ ਕੰਪਨੀਆਂ ਦਾ ਘਰ ਹੈਜਿਨ੍ਹਾਂ ਵਿੱਚ ਵਰਧਮਾਨਸਨਾਤਨ ਟੈਕਸਟਾਈਲਜ਼ਨਾਹਰਮੋਂਟੇ ਕਾਰਲੋਗੰਗਾ ਐਕਰੋਵੂਲਸਪੋਰਟਕਿੰਗਸ਼ਿੰਗੋਰਾ ਅਤੇ ਓਕਟੇਵ ਸ਼ਾਮਲ ਹਨਜਿਨ੍ਹਾਂ ਸਾਰਿਆਂ ਨੇ ਗੁਣਵੱਤਾ ਅਤੇ ਨਵੀਨਤਾ ਵਿੱਚ ਵਿਸ਼ਵ ਪੱਧਰੀ ਮਾਪਦੰਡ ਸਥਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਐਮ.ਐਸ.ਐਮ.ਈਜ਼ ਪੰਜਾਬ ਦੀ ਟੈਕਸਟਾਈਲ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੇ ਉੱਦਮੀ ਜਜ਼ਬੇ ਨੇ ਰਾਜ ਨੂੰ ਭਾਰਤ ਦੇ ਸਭ ਤੋਂ ਮਜ਼ਬੂਤ ਨਿਰਮਾਣ ਈਕੋਸਿਸਟਮ ਵਿੱਚੋਂ ਇੱਕ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ, “ਜਦੋਂ ਲੋਕ ਪੰਜਾਬ ਦੇ ਟੈਕਸਟਾਈਲ ਉਦਯੋਗ ਬਾਰੇ ਸੋਚਦੇ ਹਨਤਾਂ ਇੱਕ ਸ਼ਹਿਰ ਜੋ ਤੁਰੰਤ ਮਨ ਵਿੱਚ ਆਉਂਦਾ ਹੈ ਉਹ ਹੈ ਲੁਧਿਆਣਾਜੋ ਕਿ ਉੱਤਰੀ ਭਾਰਤ ਵਿੱਚ ਸਭ ਤੋਂ ਵੱਡਾ ਕੱਪੜਾ ਅਤੇ ਨਿਟਵੀਅਰ ਕਲਸਟਰ ਹੈ। ਇਹ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਇਹ ਸ਼ਹਿਰ ਭਾਰਤ ਦੇ ਊਨੀ ਨਿਟਵੀਅਰ ਵਿੱਚ ਲਗਭਗ 90 ਫੀਸਦ ਅਤੇ ਦੇਸ਼ ਦੇ ਹੌਜ਼ਰੀ ਉਤਪਾਦਨ ਵਿੱਚ ਲਗਭਗ 65 ਫੀਸਦ ਯੋਗਦਾਨ ਪਾਉਂਦਾ ਹੈ।’’

 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਟੈਕਨੀਕਲ ਟੈਕਸਟਾਈਲਇੰਡਸਟ੍ਰੀਅਲ ਟੈਕਸਟਾਈਲਮੈਡੀਕਲ ਟੈਕਸਟਾਈਲਪ੍ਰੋਟੈਕਟਿਵ ਟੈਕਸਟਾਈਲਜੀਓਟੈਕਸਟਾਈਲਸਸਟੇਨੇਬਲ ਫਾਈਬਰਜ਼ਸਮਾਰਟ ਫੈਬਰਿਕਸਫੰਕਸ਼ਨਲ ਐਪਰਲਹਾਈ-ਪਰਫਾਰਮੈਂਸ ਸਪੋਰਟਸਵੇਅਰ ਦੇ ਨਾਲ-ਨਾਲ ਖੋਜ ਅਤੇ ਨਵੀਨਤਾ ਵਿੱਚ ਵੱਡੀਆਂ ਸਮਰੱਥਾਵਾਂ ਰੱਖਦਾ ਹੈ।

 

ਉਨ੍ਹਾਂ ਕਿਹਾ ਕਿ ਪੰਜਾਬ ਕੋਲ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਨਿਰਮਾਣ ਕਲਸਟਰ ਹਨ ਅਤੇ ਹੁਨਰਮੰਦ ਉੱਦਮੀਆਂ ਅਤੇ ਕਾਮਿਆਂ ਦਾ ਪੀੜ੍ਹੀ-ਦਰ-ਪੀੜ੍ਹੀ ਪੂਲ ਚੱਲਿਆ ਆ ਰਿਹਾ ਹੈਜੋ ਟੈਕਸਟਾਈਲ ਖੇਤਰ ਨੂੰ ਕਿਸੇ ਵੀ ਹੋਰ ਨਾਲੋਂ ਬਿਹਤਰ ਸਮਝਦਾ ਹੈ। ਉਨ੍ਹਾਂ ਅੱਗੇ ਕਿਹਾ,”ਪੰਜਾਬ ਸਰਕਾਰ ਉਦਯੋਗਿਕ ਵਿਕਾਸ ਨੂੰ ਅਗਲੇ ਪੱਧਰ ਤੱਕ ਲਿਜਾਣ ਵਾਸਤੇ ਢੁਕਵਾਂ ਈਕੋਸਿਸਟਮ ਤਿਆਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੂਬਾ ਸਰਕਾਰ ਨੇ ਹਾਲ ਹੀ ਵਿੱਚ ਪੰਜਾਬ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ 2026 ਲਾਂਚ ਕੀਤੀ ਹੈਜਿਸ ਨੂੰ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਬੜੀ ਬਾਰੀਕੀ ਨਾਲ ਤਿਆਰ ਕੀਤਾ ਗਿਆ ਹੈ।’’

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਿਹਤਰ ਬੁਨਿਆਦੀ ਢਾਂਚੇਨਿਵੇਸ਼ਕ ਸਹੂਲਤਾਂਭਰੋਸੇਯੋਗ ਬਿਜਲੀਹੁਨਰ ਵਿਕਾਸਨਵੀਨਤਾ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਵਰਗੇ ਕਦਮਾਂ ਰਾਹੀਂ ਉਦਯੋਗਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨਵੈਸਟ ਪੰਜਾਬ ਅਤੇ ਫਾਸਟਟ੍ਰੈਕ ਪੰਜਾਬ ਪੋਰਟਲ ਮਨਜ਼ੂਰੀਆਂ ਨੂੰ ਸਰਲ ਬਣਾ ਰਹੇ ਹਨਸ਼ਰਤਾਂ ਦੇ ਬੋਝ ਨੂੰ ਘਟਾ ਰਹੇ ਹਨ ਅਤੇ ਉਦਯੋਗਾਂ ਲਈ ਤੇਜ਼ਪਾਰਦਰਸ਼ੀ ਅਤੇ ਸਮਾਂਬੱਧ ਸੇਵਾਵਾਂ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਦਯੋਗਅਕਾਦਮਿਕਤਾਖੋਜ ਸੰਸਥਾਵਾਂਤਕਨਾਲੋਜੀ ਮਾਹਿਰਾਂ ਅਤੇ ਹੁਨਰ ਵਿਕਾਸ ਏਜੰਸੀਆਂ ਵਿਚਕਾਰ ਭਾਈਵਾਲੀ ਰਾਹੀਂ ਹੀ ਮੁਕਾਬਲੇਬਾਜ਼ੀ ਵਿੱਚ ਥਾਂ ਬਣਾਈ ਜਾ ਸਕਦੀ ਹੈ।

 

ਉਨ੍ਹਾਂ ਕਿਹਾ, “ਪੰਜਾਬ ਹਮੇਸ਼ਾ ਇੱਕ ਬਾਹਰਮੁਖੀ ਆਰਥਿਕਤਾ ਰਿਹਾ ਹੈ ਅਤੇ ਸੂਬਾ ਸਰਕਾਰ ਉਦਯੋਗਪਤੀਆਂ ਦੀ ਰਵਾਇਤੀ ਬਾਜ਼ਾਰਾਂ ਤੋਂ ਅੱਗੇ ਵਧਣਆਪਣੀ ਨਿਰਯਾਤ ਸਮਰੱਥਾ ਵਿੱਚ ਵਿਭਿੰਨਤਾ ਲਿਆਉਣ ਅਤੇ ਗਲੋਬਲ ਵੈਲਿਊ ਚੇਨਜ਼ ਵਿੱਚ ਵਧੇਰੇ ਸ਼ਮੂਲੀਅਤ ਨਾਲ ਜੁੜਨ ਵਿੱਚ ਮਦਦ ਕਰਨਾ ਚਾਹੁੰਦੀ ਹੈ।

 

ਉਦਯੋਗ ਸਿਰਫ਼ ਉਤਪਾਦਨ ਬਾਰੇ ਨਹੀਂ ਹੈ ਬਲਕਿ ਇਹ ਲੋਕਾਂ ਬਾਰੇ ਹੈ ਅਤੇ ਇਹ ਲੱਖਾਂ ਪਰਿਵਾਰਾਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰਦਾ ਹੈਜਿਸ ਨਾਲ ਮਹਿਲਾਵਾਂ ਲਈ ਵੀ ਮੌਕੇ ਪੈਦਾ ਹੁੰਦੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ, ‘’ਐਮ.ਐਸ.ਐਮ.ਈਜ਼ ਨੂੰ ਸਸ਼ਕਤ ਬਣਾਉਣਨਵੀਨਤਾ ਨੂੰ ਉਤਸ਼ਾਹਿਤ ਕਰਨਨਿਰਯਾਤ ਨੂੰ ਮਜ਼ਬੂਤ ਕਰਨ ਅਤੇ ਸਭ ਤੋਂ ਵੱਧ ਸਮੂਹਿਕ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਇਹ ਸਮੇਂ ਦੀ ਲੋੜ ਹੈ।’’

 

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹੋਰ ਵੀ ਮੌਜੂਦ ਸਨ।

Leave a Reply

Your email address will not be published. Required fields are marked *