ਅਸੀਂ ਨਿਆਂਪਾਲਿਕਾ ਦਾ ਬਹੁਤ ਸਤਿਕਾਰ ਕਰਦੇ ਹਾਂ, ਪਰ ਕੁਝ ਅਜਿਹੀਆਂ ਸਥਿਤੀਆਂ ਪੈਦਾ ਹੋਈਆਂ ਹਨ ਕਿ ਸਾਨੂੰ ਇਹ ਸੱਤਿਆਗ੍ਰਹਿ ਕਰਨਾ ਪੈ ਰਿਹਾ ਹੈ- ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਨੀਅਰ ਆਗੂ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਮੰਗਲਵਾਰ ਨੂੰ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਨਤਮਸਤਕ ਹੋਏ। ਉਨ੍ਹਾਂ ਦੇ ਨਾਲ ਪਾਰਟੀ ਦੇ ਵਿਧਾਇਕ ਅਤੇ ਵੱਡੀ ਗਿਣਤੀ ਵਿੱਚ ਵਰਕਰ ਵੀ ਮੌਜੂਦ ਸਨ। ਉਨ੍ਹਾਂ ਨੇ ਵਰਕਰਾਂ ਦੇ ਨਾਲ ਸੱਤਿਆਗ੍ਰਹਿ ਦੀ ਰਾਹ ਦਿਖਾਉਣ ਵਾਲੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਨਮਨ ਕਰਦਿਆਂ ਸੱਤਿਆਗ੍ਰਹਿ ਦੇ ਮਾਰਗ ‘ਤੇ ਚੱਲਣ ਦਾ ਸੰਕਲਪ ਦੁਹਰਾਇਆ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਨਿਆਂਪਾਲਿਕਾ ਦਾ ਬਹੁਤ ਸਤਿਕਾਰ ਕਰਦੇ ਹਾਂ, ਪਰ ਕੁਝ ਅਜਿਹੀਆਂ ਸਥਿਤੀਆਂ ਪੈਦਾ ਹੋਈਆਂ ਹਨ ਕਿ ਸਾਨੂੰ ਇਹ ਸੱਤਿਆਗ੍ਰਹਿ ਕਰਨਾ ਪੈ ਰਿਹਾ ਹੈ। ਮੇਰਾ ਅਟੁੱਟ ਵਿਸ਼ਵਾਸ ਹੈ ਕਿ ਬਾਪੂ ਦੇ ਅਸ਼ੀਰਵਾਦ ਨਾਲ ਸੱਤਿਆਗ੍ਰਹਿ ਦੇ ਇਸ ਔਖੇ ਪੈਂਡੇ ‘ਤੇ ਅਸੀਂ ਪੂਰੀ ਨਿਸ਼ਠਾ ਨਾਲ ਅਡੋਲ ਰਹਾਂਗੇ।

 

ਅਰਵਿੰਦ ਕੇਜਰੀਵਾਲ ਨੇ ਐਕਸ ‘ਤੇ ਕਿਹਾ ਕਿ ਅੱਜ ਮਨੀਸ਼ ਸਿਸੋਦੀਆ ਅਤੇ ਹੋਰ ਸਾਥੀਆਂ ਨਾਲ ਰਾਜਘਾਟ ਪਹੁੰਚ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਪ੍ਰਣਾਮ ਕੀਤਾ। ਮੇਰੀ ਬਾਪੂ ਅੱਗੇ ਇਹੋ ਪ੍ਰਾਰਥਨਾ ਹੈ ਕਿ ਉਨ੍ਹਾਂ ਦੇ ਦਿਖਾਏ ‘ਸੱਤਿਆਗ੍ਰਹਿ’ ਦੇ ਮਾਰਗ ‘ਤੇ ਚੱਲਣ ਦੇ ਸਾਡੇ ਸੰਕਲਪ ਨੂੰ ਉਹ ਹਮੇਸ਼ਾ ਸ਼ਕਤੀ ਦੇਣ। ਮੇਰਾ ਅਟੁੱਟ ਵਿਸ਼ਵਾਸ ਹੈ ਕਿ ਬਾਪੂ ਦੇ ਅਸ਼ੀਰਵਾਦ ਸਦਕਾ, ਸੱਤਿਆਗ੍ਰਹਿ ਦੇ ਇਸ ਕਠਿਨ ਮਾਰਗ ‘ਤੇ ਅਸੀਂ ਪੂਰੀ ਦ੍ਰਿੜਤਾ ਨਾਲ ਡਟੇ ਰਹਾਂਗੇ।

 

ਉੱਥੇ ਹੀ, ਮੀਡੀਆ ਨਾਲ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਾਮਲਾ ਅਦਾਲਤ ਦਾ ਹੈ। ਅਸੀਂ ਅਦਾਲਤ ਦਾ ਬਹੁਤ ਸਤਿਕਾਰ ਕਰਦੇ ਹਾਂ। ਅਸੀਂ ਆਪਣੇ ਦੇਸ਼ ਦੀ ਨਿਆਂ ਪ੍ਰਣਾਲੀ ਦਾ ਬਹੁਤ ਸਨਮਾਨ ਕਰਦੇ ਹਾਂ, ਕਿਉਂਕਿ ਇਸੇ ਨਿਆਂ ਪ੍ਰਣਾਲੀ ਅਤੇ ਨਿਆਂਪਾਲਿਕਾ ਨੇ ਸਾਨੂੰ ਜ਼ਮਾਨਤ ਦਿਵਾਈ ਅਤੇ ਦੋਸ਼ ਮੁਕਤ ਕੀਤਾ ਹੈ। ਅੱਜ ਜੇਕਰ ਅਸੀਂ ਆਜ਼ਾਦ ਘੁੰਮ ਰਹੇ ਹਾਂ, ਤਾਂ ਆਪਣੀ ਨਿਆਂ ਪ੍ਰਣਾਲੀ ਕਰਕੇ ਹੀ ਘੁੰਮ ਰਹੇ ਹਾਂ। ਪਰ ਕੁਝ ਅਜਿਹੀਆਂ ਸਥਿਤੀਆਂ ਬਣ ਗਈਆਂ ਹਨ, ਜਿਨ੍ਹਾਂ ਕਾਰਨ ਸਾਨੂੰ ਇਹ ਸੱਤਿਆਗ੍ਰਹਿ ਕਰਨਾ ਪੈ ਰਿਹਾ ਹੈ। ਉਹ ਸਾਰੀਆਂ ਗੱਲਾਂ ਅਸੀਂ ਜੱਜ ਸਾਹਿਬਾ ਨੂੰ ਲਿਖੀ ਚਿੱਠੀ ਵਿੱਚ ਬਿਆਨ ਕਰ ਦਿੱਤੀਆਂ ਹਨ।

 

ਦੂਜੇ ਪਾਸੇ, ‘ਆਪ’ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬਾਪੂ ਦੀ ਸਮਾਧੀ ‘ਤੇ ਨਤਮਸਤਕ ਹੋਣ ਤੋਂ ਬਾਅਦ ‘ਐਕਸ’ ‘ਤੇ ਕਿਹਾ ਕਿ ਮੰਗਲਵਾਰ ਨੂੰ ਰਾਜਘਾਟ ਜਾ ਕੇ ਪੂਜਨੀਕ ਬਾਪੂ ਦੀ ਸਮਾਧੀ ‘ਤੇ ਅਰਵਿੰਦ ਕੇਜਰੀਵਾਲ ਨਾਲ ਮੱਥਾ ਟੇਕਿਆ। ਮਹਾਤਮਾ ਗਾਂਧੀ ਜੀ ਨੇ ਸਾਨੂੰ ਹਮੇਸ਼ਾ ਸੱਚ ਦੇ ਰਸਤੇ ‘ਤੇ ਅਡੋਲ ਰਹਿਣ ਅਤੇ ਸੱਚ ਲਈ ਆਤਮ-ਬਲ ਨਾਲ ਸੱਤਿਆਗ੍ਰਹਿ ਕਰਨ ਦੀ ਪ੍ਰੇਰਨਾ ਦਿੱਤੀ ਹੈ। ਅੱਜ ਉਸੇ ਰਾਹ ‘ਤੇ ਚੱਲਣ ਦਾ ਸੰਕਲਪ ਹੋਰ ਵੀ ਮਜ਼ਬੂਤ ਹੋਇਆ ਹੈ।

Leave a Reply

Your email address will not be published. Required fields are marked *