Live Updates
ਪਰਵਿੰਦਰ ਝੋਟਾ ਮਾਮਲੇ ’ਚ ਹੁਣ ਪਰਿਵਾਰ ਤੇ ਕਮੇਟੀ ਲੈਣਗੇ ਫੈਸਲਾ, CM ਮਾਨ ਦਾ ਬਿਆਨਦਿੱਲੀ ਦੀ ਮਹਾਰੈਲੀ ਲਈ ਪੰਜਾਬ ਕਾਂਗਰਸ ਨੂੰ 50 ਹਜ਼ਾਰ ਲੋਕ ਇਕੱਠੇ ਕਰਨ ਦਾ ਟੀਚਾ, ਰਾਹੁਲ ਗਾਂਧੀ 4 ਨਵੰਬਰ ਨੂੰ ਪੰਜਾਬ ਤੋਂ ਵਿੱਢਣਗੇ ਚੋਣ ਮੁਹਿੰਮਰਾਹੁਲ ਗਾਂਧੀ ਨੂੰ 2018 ਦੇ ਮਾਣਹਾਨੀ ਮਾਮਲੇ ਵਿੱਚ ਵੱਡੀ ਰਾਹਤ, ਸੁਲਤਾਨਪੁਰ ਦੀ ਅਦਾਲਤ ਨੇ ਕੀਤਾ ਬਰੀਪੰਜਾਬ ’ਚ ਬਦਲੇਗਾ ਮੌਸਮ, 28 ਤੋਂ 30 ਅਕਤੂਬਰ ਤੱਕ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾਮੋਗਾ ’ਚ ਘਰ ਦੇ ਬਾਹਰ ਬੈਠੇ 4 ਨੌਜਵਾਨਾਂ ’ਤੇ ਤਾਬੜਤੋੜ ਫਾਇਰਿੰਗ, 2 ਦੀ ਮੌਤ ਤੇ 2 ਜ਼ਖ਼ਮੀ; DGP ਗੌਰਵ ਯਾਦਵ ਮੌਕੇ ’ਤੇ ਪਹੁੰਚੇ, 5 ਮੁਲਜ਼ਮ ਗ੍ਰਿਫ਼ਤਾਰਪਰਵਿੰਦਰ ਝੋਟਾ ਮਾਮਲੇ ਵਿਚਕਾਰ ਪੰਜਾਬ ਦੇ ਕੈਮਿਸਟਾਂ ਦਾ ਵੱਡਾ ਫੈਸਲਾ, ਇਨ੍ਹਾਂ ਦਵਾਈਆਂ ਦੀ ਵਿਕਰੀ ਬੰਦਰਾਹੁਲ ਗਾਂਧੀ ਦੇ ਕਾਫ਼ਲੇ ਨਾਲ ਵੱਡਾ ਹਾਦਸਾ, ਕਈ ਗੱਡੀਆਂ ਆਪਸ ’ਚ ਟਕਰਾਈਆਂਪਰਵਿੰਦਰ ਝੋਟਾ ਮਾਮਲੇ ’ਚ ਹੁਣ ਪਰਿਵਾਰ ਤੇ ਕਮੇਟੀ ਲੈਣਗੇ ਫੈਸਲਾ, CM ਮਾਨ ਦਾ ਬਿਆਨਦਿੱਲੀ ਦੀ ਮਹਾਰੈਲੀ ਲਈ ਪੰਜਾਬ ਕਾਂਗਰਸ ਨੂੰ 50 ਹਜ਼ਾਰ ਲੋਕ ਇਕੱਠੇ ਕਰਨ ਦਾ ਟੀਚਾ, ਰਾਹੁਲ ਗਾਂਧੀ 4 ਨਵੰਬਰ ਨੂੰ ਪੰਜਾਬ ਤੋਂ ਵਿੱਢਣਗੇ ਚੋਣ ਮੁਹਿੰਮਰਾਹੁਲ ਗਾਂਧੀ ਨੂੰ 2018 ਦੇ ਮਾਣਹਾਨੀ ਮਾਮਲੇ ਵਿੱਚ ਵੱਡੀ ਰਾਹਤ, ਸੁਲਤਾਨਪੁਰ ਦੀ ਅਦਾਲਤ ਨੇ ਕੀਤਾ ਬਰੀਪੰਜਾਬ ’ਚ ਬਦਲੇਗਾ ਮੌਸਮ, 28 ਤੋਂ 30 ਅਕਤੂਬਰ ਤੱਕ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾਮੋਗਾ ’ਚ ਘਰ ਦੇ ਬਾਹਰ ਬੈਠੇ 4 ਨੌਜਵਾਨਾਂ ’ਤੇ ਤਾਬੜਤੋੜ ਫਾਇਰਿੰਗ, 2 ਦੀ ਮੌਤ ਤੇ 2 ਜ਼ਖ਼ਮੀ; DGP ਗੌਰਵ ਯਾਦਵ ਮੌਕੇ ’ਤੇ ਪਹੁੰਚੇ, 5 ਮੁਲਜ਼ਮ ਗ੍ਰਿਫ਼ਤਾਰਪਰਵਿੰਦਰ ਝੋਟਾ ਮਾਮਲੇ ਵਿਚਕਾਰ ਪੰਜਾਬ ਦੇ ਕੈਮਿਸਟਾਂ ਦਾ ਵੱਡਾ ਫੈਸਲਾ, ਇਨ੍ਹਾਂ ਦਵਾਈਆਂ ਦੀ ਵਿਕਰੀ ਬੰਦਰਾਹੁਲ ਗਾਂਧੀ ਦੇ ਕਾਫ਼ਲੇ ਨਾਲ ਵੱਡਾ ਹਾਦਸਾ, ਕਈ ਗੱਡੀਆਂ ਆਪਸ ’ਚ ਟਕਰਾਈਆਂ
1 min read

ਦਿੱਲੀ ਦੀ ਮਹਾਰੈਲੀ ਲਈ ਪੰਜਾਬ ਕਾਂਗਰਸ ਨੂੰ 50 ਹਜ਼ਾਰ ਲੋਕ ਇਕੱਠੇ ਕਰਨ ਦਾ ਟੀਚਾ, ਰਾਹੁਲ ਗਾਂਧੀ 4 ਨਵੰਬਰ ਨੂੰ ਪੰਜਾਬ ਤੋਂ ਵਿੱਢਣਗੇ ਚੋਣ ਮੁਹਿੰਮ

ਚੰਡੀਗੜ੍ਹ, 26 ਅਕਤੂਬਰ 2026: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣੀਆਂ ਸਿਆਸੀ ਅਤੇ ਜਥੇਬੰਦਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਸੋਮਵਾਰ ਨੂੰ ਚੰਡੀਗੜ੍ਹ ਚ ਪਾਰਟੀ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਜ਼ਿਲ੍ਹਾ ਪੱਧਰੀ ਅਹੁਦੇਦਾਰਾਂ ਨਾਲ ਅਹਿਮ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਦੌਰੇ ਦਾ ਮੁੱਖ ਮਕਸਦ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਕਾਂਗਰਸ ਅਤੇ ਇੰਡੀਆ ਗੱਠਜੋੜ ਦੀ ਮਹਾਰੈਲੀ ਲਈ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣਾ ਹੈ। ਇਸ ਰੈਲੀ ਲਈ ਪੰਜਾਬ ਕਾਂਗਰਸ ਨੂੰ ਘੱਟੋ-ਘੱਟ 50 ਹਜ਼ਾਰ ਲੋਕ ਦਿੱਲੀ ਲਿਜਾਣ ਦਾ ਟੀਚਾ ਦਿੱਤਾ ਗਿਆ ਹੈ।
ਕੇ.ਸੀ. ਵੇਣੂਗੋਪਾਲ ਐਤਵਾਰ ਦੇਰ ਸ਼ਾਮ ਚੰਡੀਗੜ੍ਹ ਪਹੁੰਚੇ ਸਨ, ਜਿੱਥੇ ਹਵਾਈ ਅੱਡੇ ’ਤੇ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪਰਗਟ ਸਿੰਘ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਕੱਤਰ ਪ੍ਰਫੁੱਲ ਪਟੇਲ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ। ਵੇਣੂਗੋਪਾਲ ਨੇ ਆਪਣੇ ਇੱਕ ਰੋਜ਼ਾ ਦੌਰੇ ਦੌਰਾਨ ਸੂਬਾਈ ਆਗੂਆਂ, ਜ਼ਿਲ੍ਹਾ ਪ੍ਰਧਾਨਾਂ ਅਤੇ ਪਾਰਟੀ ਦੀਆਂ ਵੱਖ-ਵੱਖ ਕਮੇਟੀਆਂ ਨਾਲ ਮੀਟਿੰਗਾਂ ਦਾ ਪ੍ਰੋਗਰਾਮ ਰੱਖਿਆ ਹੈ। ਇਨ੍ਹਾਂ ਮੀਟਿੰਗਾਂ ਵਿੱਚ ਰੈਲੀ ਦੀਆਂ ਤਿਆਰੀਆਂ ਦੇ ਨਾਲ-ਨਾਲ ਪੰਜਾਬ ਕਾਂਗਰਸ ਦੀ ਜਥੇਬੰਦਕ ਸਥਿਤੀ ਦੀ ਸਮੀਖਿਆ ਵੀ ਕੀਤੀ ਜਾਵੇਗੀ।
ਦਿੱਲੀ ਵਿੱਚ 1 ਨਵੰਬਰ ਨੂੰ ਹੋਣ ਵਾਲੀ ਮਹਾਰੈਲੀ ਦਾ ਮੁੱਖ ਮੁੱਦਾ ਵੋਟ ਚੋਰੀ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸੋਧ, ਜਿਸ ਨੂੰ ਐੱਸਆਈਆਰ (SIR) ਕਿਹਾ ਜਾਂਦਾ ਹੈ, ਬਣਾਇਆ ਗਿਆ ਹੈ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਇਸ ਪ੍ਰਕਿਰਿਆ ਦੌਰਾਨ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ’ਤੇ ਗੜਬੜੀਆਂ ਹੋਈਆਂ ਹਨ ਅਤੇ ਕਈ ਵੋਟਰਾਂ ਦੇ ਨਾਮ ਹਟਾਏ ਗਏ ਹਨ। ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਵਿਰੋਧੀ ਧਿਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਕਾਂਗਰਸ ਨੇ ਇਸ ਅੰਦੋਲਨ ਨੂੰ ‘ਵੋਟ ਬਚਾਓ, ਦੇਸ਼ ਬਚਾਓ ਅਤੇ ਚਲੋ ਦਿੱਲੀ’ ਦਾ ਨਾਅਰਾ ਦਿੱਤਾ ਹੈ। ਪਾਰਟੀ ਦਾ ਦਾਅਵਾ ਹੈ ਕਿ ਇਸ ਮਹਾਰੈਲੀ ਵਿੱਚ ਲੱਖਾਂ ਲੋਕ ਸ਼ਾਮਲ ਹੋਣਗੇ।
ਪੰਜਾਬ ਕਾਂਗਰਸ ਨੂੰ ਦਿੱਤੇ ਗਏ 50 ਹਜ਼ਾਰ ਲੋਕਾਂ ਦੇ ਟੀਚੇ ਨੂੰ ਪੂਰਾ ਕਰਨ ਲਈ ਸੂਬੇ ਨੂੰ ਤਿੰਨ ਖੇਤਰਾਂ ਵਿੱਚ ਵੰਡ ਕੇ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਮਾਲਵਾ ਖੇਤਰ ਤੋਂ ਲਗਭਗ 28 ਤੋਂ 30 ਹਜ਼ਾਰ, ਮਾਝਾ ਖੇਤਰ ਤੋਂ 10 ਤੋਂ 12 ਹਜ਼ਾਰ ਅਤੇ ਦੋਆਬਾ ਖੇਤਰ ਤੋਂ 8 ਤੋਂ 10 ਹਜ਼ਾਰ ਲੋਕਾਂ ਨੂੰ ਦਿੱਲੀ ਲਿਜਾਣ ਦੀ ਯੋਜਨਾ ਬਣਾਈ ਗਈ ਹੈ। ਮਾਲਵੇ ਵਿੱਚ ਜ਼ਿਲ੍ਹਾ ਪ੍ਰਧਾਨਾਂ, ਮੌਜੂਦਾ ਅਤੇ ਸਾਬਕਾ ਵਿਧਾਇਕਾਂ ਨੂੰ ਆਪਣੇ ਹਲਕਿਆਂ ਤੋਂ ਵਰਕਰ ਇਕੱਠੇ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਾਝੇ ਵਿੱਚ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਵਾਲੀ ਬੱਸ ਯਾਤਰਾ ਰਾਹੀਂ ਵਰਕਰਾਂ ਨੂੰ ਦਿੱਲੀ ਪਹੁੰਚਾਉਣ ਦੀ ਤਿਆਰੀ ਹੈ, ਜਦਕਿ ਦੋਆਬੇ ਵਿੱਚ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਦੇ ਆਗੂਆਂ ਨੂੰ ਸਰਗਰਮ ਕੀਤਾ ਜਾ ਰਿਹਾ ਹੈ।
ਪਾਰਟੀ ਦੀ ਯੋਜਨਾ ਅਨੁਸਾਰ ਦਿੱਲੀ ਜਾਣ ਵਾਲੇ ਵਰਕਰਾਂ ਲਈ ਬੱਸਾਂ ਅਤੇ ਹੋਰ ਵਾਹਨਾਂ ਦਾ ਪ੍ਰਬੰਧ ਕੀਤਾ ਜਾਵੇਗਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੂੰ 30 ਅਕਤੂਬਰ ਤੋਂ 1 ਨਵੰਬਰ ਤੱਕ ਦਿੱਲੀ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਰੈਲੀ ਵਿੱਚ ਰਾਹੁਲ ਗਾਂਧੀ ਸਮੇਤ ਇੰਡੀਆ ਗੱਠਜੋੜ ਦੇ ਪ੍ਰਮੁੱਖ ਆਗੂਆਂ ਦੇ ਇਕੱਠੇ ਹੋਣ ਦੀ ਉਮੀਦ ਹੈ। ਵੇਣੂਗੋਪਾਲ ਵੱਲੋਂ ਪੰਜਾਬ ਦੇ ਸੀਨੀਅਰ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਜ਼ਿਲ੍ਹਾਵਾਰ ਜ਼ਿੰਮੇਵਾਰੀਆਂ ਅਤੇ ਵਰਕਰਾਂ ਦੀ ਸ਼ਮੂਲੀਅਤ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਪੰਜਾਬ ਕਾਂਗਰਸ ਨੇ 4 ਨਵੰਬਰ ਨੂੰ ਰਾਹੁਲ ਗਾਂਧੀ ਦੇ ਸੰਗਰੂਰ ਦੌਰੇ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਮੁਤਾਬਕ ਰਾਹੁਲ ਗਾਂਧੀ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਦੌਰਾ ਮਾਲਵਾ ਖੇਤਰ ਵਿੱਚ ਕਾਂਗਰਸ ਦੀਆਂ ਸਿਆਸੀ ਸਰਗਰਮੀਆਂ ਨੂੰ ਨਵੀਂ ਦਿਸ਼ਾ ਦੇਣ ਅਤੇ ਵਰਕਰਾਂ ਵਿੱਚ ਜੋਸ਼ ਭਰਨ ਲਈ ਮਹੱਤਵਪੂਰਨ ਹੋਵੇਗਾ। ਪਾਰਟੀ ਵੱਲੋਂ ਇਸ ਪ੍ਰੋਗਰਾਮ ਨੂੰ ‘ਮਿਸ਼ਨ 2027’ ਦੀਆਂ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਪੰਜਾਬ ਕਾਂਗਰਸ ਲਈ ਇਸ ਸਮੇਂ ਅੰਦਰੂਨੀ ਧੜੇਬੰਦੀ ਵੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਤੋਂ ਪਹਿਲਾਂ 28 ਫਰਵਰੀ ਨੂੰ ਬਰਨਾਲਾ ਵਿੱਚ ਹੋਈ ਮਜ਼ਦੂਰ-ਕਿਸਾਨ ਮਹਾਰੈਲੀ ਦੌਰਾਨ ਰਾਹੁਲ ਗਾਂਧੀ ਨੇ ਪਾਰਟੀ ਆਗੂਆਂ ਨੂੰ ਆਪਸੀ ਮਤਭੇਦ ਖ਼ਤਮ ਕਰਨ ਦੀ ਸਖ਼ਤ ਹਦਾਇਤ ਦਿੱਤੀ ਸੀ। ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਆਗੂਆਂ ਨੂੰ ਇੱਕ ਟੀਮ ਵਜੋਂ ਕੰਮ ਕਰਨਾ ਪਵੇਗਾ। ਇਸ ਚਿਤਾਵਨੀ ਦੇ ਬਾਵਜੂਦ ਪਾਰਟੀ ਅੰਦਰ ਧੜੇਬੰਦੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕੀ। ਅਜਿਹੇ ਹਾਲਾਤ ਵਿੱਚ ਵੇਣੂਗੋਪਾਲ ਦਾ ਚੰਡੀਗੜ੍ਹ ਦੌਰਾ ਜਥੇਬੰਦਕ ਤਾਲਮੇਲ ਮਜ਼ਬੂਤ ਕਰਨ ਦੇ ਪੱਖੋਂ ਵੀ ਅਹਿਮ ਮੰਨਿਆ ਜਾ ਰਿਹਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਦਾ ਕਹਿਣਾ ਹੈ ਕਿ ਪਾਰਟੀ ਦੀ ਪਹਿਲ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਸੰਪਰਕ ਮਜ਼ਬੂਤ ਕਰਨਾ, ਵਰਕਰਾਂ ਨੂੰ ਸਰਗਰਮ ਕਰਨਾ ਅਤੇ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਾ ਹੈ। ਉਨ੍ਹਾਂ ਮੁਤਾਬਕ ਸੰਗਰੂਰ ਤੋਂ ਚੋਣ ਮੁਹਿੰਮ ਨੂੰ ਅੱਗੇ ਵਧਾਉਣਾ ਇਸੇ ਰਣਨੀਤੀ ਦਾ ਹਿੱਸਾ ਹੈ। ਹੁਣ ਦੇਖਣਾ ਹੋਵੇਗਾ ਕਿ ਦਿੱਲੀ ਦੀ ਮਹਾਰੈਲੀ ਲਈ ਪੰਜਾਬ ਕਾਂਗਰਸ 50 ਹਜ਼ਾਰ ਲੋਕਾਂ ਦਾ ਟੀਚਾ ਕਿੰਨਾ ਪੂਰਾ ਕਰ ਸਕਦੀ ਹੈ ਅਤੇ ਰਾਹੁਲ ਗਾਂਧੀ ਦਾ 4 ਨਵੰਬਰ ਦਾ ਦੌਰਾ ਪਾਰਟੀ ਨੂੰ ਕਿੰਨੀ ਜਥੇਬੰਦਕ ਮਜ਼ਬੂਤੀ ਦੇ ਸਕਦਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਦੋਵੇਂ ਪ੍ਰੋਗਰਾਮ ਪੰਜਾਬ ਕਾਂਗਰਸ ਦੀ ਤਿਆਰੀ ਅਤੇ ਆਗੂਆਂ ਦੀ ਇਕਜੁੱਟਤਾ ਦੀ ਅਹਿਮ ਪਰਖ ਸਾਬਤ ਹੋ ਸਕਦੇ ਹਨ।

Leave a Reply

Your email address will not be published. Required fields are marked *