ਭਾਰਤ ਵਿੱਚ Apple Pay ਦੀ ਐਂਟਰੀ, ਹੁਣ iPhone ਨਾਲ ਕਰ ਸਕੋਗੇ Tap-to-Pay
ਲੰਬੇ ਇੰਤਜ਼ਾਰ ਤੋਂ ਬਾਅਦ Apple ਨੇ ਆਖਿਰਕਾਰ ਭਾਰਤ ਵਿੱਚ Apple Pay ਲਾਂਚ ਕਰ ਦਿੱਤਾ ਹੈ। 30 ਸਤੰਬਰ 2026 ਤੋਂ ਭਾਰਤੀ ਯੂਜ਼ਰ Apple Pay ਦੀ ਮਦਦ ਨਾਲ ਸਟੋਰਾਂ, ਐਪਸ ਅਤੇ ਵੈੱਬਸਾਈਟਾਂ ’ਤੇ ਪੇਮੈਂਟ ਕਰ ਸਕਦੇ ਹਨ। ਫਿਲਹਾਲ ਇਹ ਸਰਵਿਸ Axis Bank ਵੱਲੋਂ ਜਾਰੀ ਕੀਤੇ Visa ਅਤੇ Mastercard ਕ੍ਰੈਡਿਟ ਕਾਰਡਾਂ ਲਈ ਉਪਲਬਧ ਹੈ।
Apple Pay ਦੀ ਮਦਦ ਨਾਲ ਯੂਜ਼ਰ iPhone, iPad ਅਤੇ Apple Watch ਰਾਹੀਂ ਪੇਮੈਂਟ ਕਰ ਸਕਦੇ ਹਨ। Mac ਲਈ Apple Pay ਦਾ ਸਪੋਰਟ ਬਾਅਦ ਵਿੱਚ ਆਉਣ ਦੀ ਗੱਲ ਕੰਪਨੀ ਨੇ ਕਹੀ ਹੈ। ਦੁਕਾਨਾਂ ’ਤੇ ਪੇਮੈਂਟ ਕਰਨ ਲਈ NFC ਵਾਲੀ Contactless PoS ਮਸ਼ੀਨ ਹੋਣੀ ਜ਼ਰੂਰੀ ਹੈ। ਅਜਿਹੀ ਮਸ਼ੀਨ ’ਤੇ Apple ਡਿਵਾਈਸ ਨੂੰ ਟੈਪ ਕਰਕੇ ਪੇਮੈਂਟ ਕੀਤੀ ਜਾ ਸਕਦੀ ਹੈ।
ਹਰ ਵਾਰ PIN ਜਾਂ OTP ਦੀ ਲੋੜ ਨਹੀਂ
Apple ਮੁਤਾਬਕ, Apple Pay ਰਾਹੀਂ ਪੇਮੈਂਟ ਕਰਨਾ ਕਾਫ਼ੀ ਆਸਾਨ ਹੈ। ਸਟੋਰ ’ਤੇ iPhone ਜਾਂ Apple Watch ਨੂੰ Contactless Reader ਦੇ ਨੇੜੇ ਲਿਆ ਕੇ, ਲੋੜ ਪੈਣ ’ਤੇ Face ID, Touch ID ਜਾਂ ਡਿਵਾਈਸ ਪਾਸਕੋਡ ਰਾਹੀਂ Authentication ਕਰਕੇ ਪੇਮੈਂਟ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਐਪਸ ਅਤੇ ਵੈੱਬਸਾਈਟਾਂ ’ਤੇ ਵੀ Apple Pay ਰਾਹੀਂ ਚੈੱਕਆਉਟ ਕੀਤਾ ਜਾ ਸਕਦਾ ਹੈ।
ਕਾਰਡ ਦੀ ਜਾਣਕਾਰੀ ਰਹੇਗੀ ਸੁਰੱਖਿਅਤ
Apple ਦਾ ਕਹਿਣਾ ਹੈ ਕਿ Apple Pay ਦੀ ਵਰਤੋਂ ਕਰਦੇ ਸਮੇਂ ਅਸਲੀ ਕਾਰਡ ਨੰਬਰ ਡਿਵਾਈਸ ਜਾਂ Apple ਦੇ ਸਰਵਰ ’ਤੇ ਸਟੋਰ ਨਹੀਂ ਹੁੰਦਾ ਅਤੇ ਇਹ ਜਾਣਕਾਰੀ ਦੁਕਾਨਦਾਰ ਨਾਲ ਵੀ ਸਾਂਝੀ ਨਹੀਂ ਕੀਤੀ ਜਾਂਦੀ। ਇਸ ਦੀ ਬਜਾਏ ਇੱਕ ਵੱਖਰਾ Device Account Number ਬਣਾਇਆ ਜਾਂਦਾ ਹੈ, ਜਿਸਨੂੰ ਡਿਵਾਈਸ ਦੇ Secure Element ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ।
Apple ਮੁਤਾਬਕ, ਕੰਪਨੀ ਅਜਿਹੀ Transaction Information ਆਪਣੇ ਕੋਲ ਸਟੋਰ ਨਹੀਂ ਕਰਦੀ ਜਿਸਨੂੰ ਸਿੱਧੇ ਤੌਰ ’ਤੇ ਯੂਜ਼ਰ ਨਾਲ ਜੋੜਿਆ ਜਾ ਸਕੇ। ਪੇਮੈਂਟ ਨਾਲ ਸਬੰਧਤ ਜਾਣਕਾਰੀ ਯੂਜ਼ਰ, Merchant ਅਤੇ ਉਸਦੇ Bank ਜਾਂ Card Issuer ਵਿਚਕਾਰ ਰਹਿੰਦੀ ਹੈ।
Apple Pay ਵਿੱਚ ਕਾਰਡ ਕਿਵੇਂ ਜੋੜੀਏ?
Axis Bank ਦਾ Eligible Visa ਜਾਂ Mastercard ਕ੍ਰੈਡਿਟ ਕਾਰਡ Apple Pay ਵਿੱਚ ਜੋੜਨ ਲਈ iPhone ’ਤੇ Wallet App ਖੋਲ੍ਹ ਕੇ ‘+’ ਬਟਨ ਦਬਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਸਕ੍ਰੀਨ ’ਤੇ ਦਿੱਤੇ ਨਿਰਦੇਸ਼ਾਂ ਨੂੰ Follow ਕਰਕੇ ਕਾਰਡ Add ਕੀਤਾ ਜਾ ਸਕਦਾ ਹੈ। Axis Bank ਦੀ Latest App ਰਾਹੀਂ ਵੀ ਕਾਰਡ ਨੂੰ Apple Wallet ਵਿੱਚ Add ਕਰਨ ਦਾ ਵਿਕਲਪ ਉਪਲਬਧ ਹੈ।
ਫਿਲਹਾਲ ਭਾਰਤ ਵਿੱਚ Apple Pay ਦੀ ਸ਼ੁਰੂਆਤ Axis Bank ਦੇ Eligible Visa ਅਤੇ Mastercard Credit Cards ਨਾਲ ਹੋਈ ਹੈ। Apple ਨੇ ਕਿਹਾ ਹੈ ਕਿ ਅੱਗੇ ਚੱਲ ਕੇ ਹੋਰ Banks ਅਤੇ Cards ਨੂੰ ਵੀ Support ਕੀਤਾ ਜਾ ਸਕਦਾ ਹੈ।
Apple ਦੇ ਅਨੁਸਾਰ, ਭਾਰਤ Apple Pay ਉਪਲਬਧ ਹੋਣ ਵਾਲਾ 90 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚੋਂ ਇੱਕ ਹੈ। ਦੁਨੀਆ ਭਰ ਵਿੱਚ ਇਹ ਸਰਵਿਸ 11,000 ਤੋਂ ਵੱਧ Bank ਅਤੇ Payment Network Partners ਨਾਲ ਕੰਮ ਕਰਦੀ ਹੈ।
