ਪੰਜਾਬੀ NRIਆਂ ਲਈ ਵੱਡੀ ਰਾਹਤ: ਸਰਕਾਰ ਨੇ OCI ਨਿਯਮਾਂ ‘ਚ ਕੀਤੇ ਵੱਡੇ ਬਦਲਾਅ

ਭਾਰਤ ਸਰਕਾਰ ਨੇ Overseas Citizen of India (OCI) ਕਾਰਡ ਨਾਲ ਜੁੜੇ ਨਿਯਮਾਂ ਵਿੱਚ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਹਨ, ਜਿਸ ਨਾਲ ਪੰਜਾਬੀ NRI ਸਮੇਤ ਲੱਖਾਂ ਵਿਦੇਸ਼ ਵਸਦੇ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ।

ਨਵੇਂ ਨਿਯਮਾਂ ਅਨੁਸਾਰ ਹੁਣ NRI ਨੂੰ OCI ਕਾਰਡ ਬਣਵਾਉਣ ਲਈ ਭਾਰਤ ਵਿੱਚ 6 ਮਹੀਨੇ ਰਹਿਣ ਦੀ ਲੋੜ ਨਹੀਂ ਰਹੀ। ਹੁਣ ਉਹ ਭਾਰਤ ਪਹੁੰਚਦੇ ਹੀ OCI ਕਾਰਡ ਲਈ ਅਪਲਾਈ ਕਰ ਸਕਦੇ ਹਨ।

ਹਾਲਾਂਕਿ, ਵਿਦੇਸ਼ੀ ਮੂਲ ਦੇ ਪਤੀ ਜਾਂ ਪਤਨੀ ਲਈ ਨਿਯਮ ਸਖ਼ਤ ਕੀਤੇ ਗਏ ਹਨ। ਹੁਣ ਪਾਸਪੋਰਟ ਰਿਨਿਊ ਕਰਵਾਉਂਦੇ ਸਮੇਂ ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਉਹ ਆਪਣੇ ਭਾਰਤੀ ਜੀਵਨ ਸਾਥੀ ਨਾਲ ਰਹਿ ਰਹੇ ਹਨ। ਜੇ ਤਲਾਕ ਹੋ ਜਾਂਦਾ ਹੈ, ਤਾਂ OCI ਕਾਰਡ ਰੱਦ ਮੰਨਿਆ ਜਾਵੇਗਾ ਅਤੇ ਉਸ ਵਿਅਕਤੀ ਨੂੰ ਵੀਜ਼ਾ ਮਿਆਦ ਤੱਕ ਹੀ ਭਾਰਤ ਵਿੱਚ ਰਹਿਣ ਦੀ ਆਗਿਆ ਹੋਵੇਗੀ।

ਇਸਦੇ ਨਾਲ ਹੀ, ਵਿਦੇਸ਼ ਵਿੱਚ ਜਨਮੇ ਭਾਰਤੀ ਮੂਲ ਦੇ ਬੱਚਿਆਂ ਲਈ ਵੀ ਨਿਯਮ ਬਦਲੇ ਗਏ ਹਨ। ਹੁਣ ਬੱਚੇ ਦਾ ਬਰਥ ਸਰਟੀਫਿਕੇਟ ਸੰਬੰਧਿਤ ਦੇਸ਼ ਦੀ ਸਰਕਾਰ ਤੋਂ ਅਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਪਹਿਲਾਂ ਸਿਰਫ ਕਾਪੀ ਨਾਲ ਕੰਮ ਚੱਲ ਜਾਂਦਾ ਸੀ।

ਹੁਣ NRI ਨੂੰ ਭਾਰਤ ਆਉਣ ਤੋਂ ਪਹਿਲਾਂ ਹਵਾਈ ਜਹਾਜ਼ ਵਿੱਚ ਫਾਰਮ ਭਰਨ ਦੀ ਲੋੜ ਨਹੀਂ ਰਹੀ। ਇਸ ਦੀ ਥਾਂ Su-Swagatam App ‘ਤੇ ਆਨਲਾਈਨ ਜਾਣਕਾਰੀ ਭਰਨੀ ਹੋਵੇਗੀ, ਜਿਸਨੂੰ ਡਿਜ਼ਿਟਲ ਈ-ਅਰਾਈਵਲ ਕਾਰਡ ਕਿਹਾ ਗਿਆ ਹੈ। ਇਹ ਸੁਵਿਧਾ 1 ਅਪ੍ਰੈਲ ਤੋਂ ਲਾਗੂ ਹੋ ਚੁੱਕੀ ਹੈ।


OCI ਕਾਰਡ ਵਿੱਚ ਕੀਤੇ ਗਏ 5 ਵੱਡੇ ਬਦਲਾਅ

1. ਭਾਰਤ ਆ ਕੇ ਤੁਰੰਤ ਅਪਲਾਈ ਕਰ ਸਕਦੇ ਹੋ
ਪਹਿਲਾਂ OCI ਕਾਰਡ ਲਈ 6 ਮਹੀਨੇ ਭਾਰਤ ਵਿੱਚ ਰਹਿਣਾ ਲਾਜ਼ਮੀ ਸੀ। ਹੁਣ ਇਹ ਸ਼ਰਤ ਹਟਾ ਦਿੱਤੀ ਗਈ ਹੈ ਅਤੇ ਤੁਸੀਂ ਆਉਣ ਦੇ ਅਗਲੇ ਦਿਨ ਹੀ ਅਪਲਾਈ ਕਰ ਸਕਦੇ ਹੋ। ਇਸ ਲਈ ਭਾਰਤ ਦਾ ਐਡਰੈੱਸ ਪ੍ਰੂਫ ਲਾਜ਼ਮੀ ਹੋਵੇਗਾ।

2. ਹਵਾਈ ਜਹਾਜ਼ ਵਾਲਾ ਫਾਰਮ ਖਤਮ
ਹੁਣ ਪਲੇਨ ਵਿੱਚ ਫਾਰਮ ਭਰਨ ਦੀ ਲੋੜ ਨਹੀਂ। NRI ਨੂੰ ਪਹਿਲਾਂ ਹੀ Su-Swagatam ਐਪ ‘ਤੇ ਆਪਣੀ ਜਾਣਕਾਰੀ ਭਰਨੀ ਪਵੇਗੀ।

3. ਪਾਸਪੋਰਟ ਅਪਡੇਟ ਵਿੱਚ ਦੇਰੀ ‘ਤੇ ਜੁਰਮਾਨਾ
ਨਵਾਂ ਪਾਸਪੋਰਟ ਬਣਣ ਤੋਂ ਬਾਅਦ 3 ਮਹੀਨੇ ਦੇ ਅੰਦਰ OCI ਪੋਰਟਲ ‘ਤੇ ਅਪਡੇਟ ਕਰਨਾ ਲਾਜ਼ਮੀ ਹੈ। ਨਾ ਕਰਨ ‘ਤੇ ਲਗਭਗ 25 ਡਾਲਰ (ਕਰੀਬ 2100 ਰੁਪਏ) ਜੁਰਮਾਨਾ ਲੱਗੇਗਾ।

4. ਵਿਆਹ ਦੇ ਆਧਾਰ ‘ਤੇ OCI ‘ਚ ਸਖ਼ਤੀ
ਜੇ ਕਿਸੇ ਨੇ ਵਿਆਹ ਦੇ ਆਧਾਰ ‘ਤੇ OCI ਲਿਆ ਹੈ, ਤਾਂ ਹਰ ਵਾਰ ਪਾਸਪੋਰਟ ਰਿਨਿਊ ਕਰਦੇ ਸਮੇਂ ਵਿਆਹ ਜਾਰੀ ਹੋਣ ਦੀ ਜਾਣਕਾਰੀ ਦੇਣੀ ਪਵੇਗੀ ਅਤੇ ਮੈਰਿਜ ਡਿਕਲੇਰੇਸ਼ਨ ਫਾਰਮ ਅਪਲੋਡ ਕਰਨਾ ਲਾਜ਼ਮੀ ਹੋਵੇਗਾ।

5. ਬੱਚਿਆਂ ਦੇ ਬਰਥ ਸਰਟੀਫਿਕੇਟ ਲਈ ਨਵਾਂ ਨਿਯਮ
ਵਿਦੇਸ਼ ਵਿੱਚ ਜਨਮੇ ਬੱਚਿਆਂ ਲਈ ਹੁਣ ਬਰਥ ਸਰਟੀਫਿਕੇਟ ਨੂੰ ਸੰਬੰਧਿਤ ਦੇਸ਼ ਤੋਂ ਅਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਸਧਾਰਨ ਫੋਟੋਕਾਪੀ ਹੁਣ ਮਨਜ਼ੂਰ ਨਹੀਂ ਹੋਵੇਗੀ।

Leave a Reply

Your email address will not be published. Required fields are marked *