ਆਪ ਦੇ ਸੰਯੋਜਕ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਸਟਿਸ ਸਵਰਨਕਾਂਤਾ ਸ਼ਰਮਾ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਨੇ ਕਥਿਤ ਸ਼ਰਾਬ ਘੋਟਾਲੇ ਨਾਲ ਜੁੜੀ ਕਾਨੂੰਨੀ ਲੜਾਈ ਨੂੰ ਨਵਾਂ ਰੂਪ ਦੇ ਦਿੱਤਾ ਹੈ। ਦਰਅਸਲ, ਯਾਚਿਕਾ ਖਾਰਜ ਹੋਣ ਤੋਂ ਬਾਅਦ ਹੁਣ ਆਪ ਸੰਯੋਜਕ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਆਪਣੇ ਐਕਸ (X) ਹੈਂਡਲ ਰਾਹੀਂ ਇੱਕ ਵੀਡੀਓ ਜਾਰੀ ਕੀਤੀ। ਗੌਰਤਲਬ ਹੈ ਕਿ ਇਸ ਵੀਡੀਓ ਨੂੰ ਸੀਐਮ ਮਾਨ ਸਮੇਤ ਕਈ ਵੱਡੇ ਨੇਤਾ ਵੀ ਸਾਂਝਾ ਕਰ ਰਹੇ ਹਨ। ਇਸ ਦੌਰਾਨ ਹੁਣ ਆਪ ਦੇ ਰਾਸ਼ਟਰੀ ਮੀਡੀਆ ਪ੍ਰਭਾਰੀ ਅਨੁਰਾਗ ਢਾਂਡਾ ਨੇ ਵੀ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
https://x.com/anuragdhanda/status/2048624988069204471?s=20
ਅਨੁਰਾਗ ਢਾਂਡਾ ਨੇ ਅਰਵਿੰਦ ਕੇਜਰੀਵਾਲ ਦੀ ਵੀਡੀਓ ਕੀਤੀ ਸਾਂਝੀ
ਆਪ ਨੇਤਾ ਅਨੁਰਾਗ ਢਾਂਡਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, “ਜਦੋਂ ਨਿਆਂ ਦੇ ਦਰਵਾਜ਼ੇ ਬੰਦ ਹੋਣ ਲੱਗਣ ਤਾਂ ਗਾਂਧੀ ਜੀ ਦੇ ਸਿਖਾਏ ਸਤਿਆਗ੍ਰਹ ਨਾਲ ਹੀ ਸੱਚੀ ਲੜਾਈ ਲੜੀ ਜਾ ਸਕਦੀ ਹੈ।
ਇਹ ਸਿਰਫ਼ ਅਰਵਿੰਦ ਕੇਜਰੀਵਾਲ ਦੀ ਲੜਾਈ ਨਹੀਂ, ਸਗੋਂ ਹਰ ਉਸ ਇਨਸਾਨ ਦੀ ਲੜਾਈ ਹੈ ਜੋ ਇਨਸਾਫ਼ ‘ਤੇ ਭਰੋਸਾ ਕਰਦਾ ਹੈ।”
ਅਰਵਿੰਦ ਕੇਜਰੀਵਾਲ ਨੇ ਨਿਆਂਮੂਰਤੀ ਨੂੰ ਲਿਖਿਆ ਪੱਤਰ
ਆਪ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, “ਪੂਰੀ ਨਿਮਰਤਾ ਅਤੇ ਨਿਆਂਪਾਲਿਕਾ ਪ੍ਰਤੀ ਪੂਰੇ ਸਤਿਕਾਰ ਨਾਲ, ਮੈਂ ਨਿਆਂਮੂਰਤੀ ਸਵਰਨਕਾਂਤਾ ਸ਼ਰਮਾ ਨੂੰ ਹੇਠਾਂ ਦਿੱਤਾ ਪੱਤਰ ਲਿਖਿਆ ਹੈ, ਜਿਸ ਵਿੱਚ ਮੈਂ ਉਨ੍ਹਾਂ ਨੂੰ ਸੂਚਿਤ ਕਰ ਰਿਹਾ ਹਾਂ ਕਿ ਸਤਿਆਗ੍ਰਹ ਦੇ ਗਾਂਧੀਵਾਦੀ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ, ਮੇਰੇ ਲਈ ਉਨ੍ਹਾਂ ਦੀ ਅਦਾਲਤ ਵਿੱਚ ਇਸ ਮਾਮਲੇ ਨੂੰ ਖੁਦ ਜਾਂ ਕਿਸੇ ਵਕੀਲ ਰਾਹੀਂ ਅੱਗੇ ਵਧਾਉਣਾ ਸੰਭਵ ਨਹੀਂ ਹੋਵੇਗਾ।
https://x.com/ArvindKejriwal/status/2048620655109911007?s=20
ਮੈਂ ਇਹ ਮੁਸ਼ਕਲ ਫ਼ੈਸਲਾ ਇਸ ਸਪਸ਼ਟ ਨਤੀਜੇ ‘ਤੇ ਪਹੁੰਚਣ ਤੋਂ ਬਾਅਦ ਲਿਆ ਹੈ ਕਿ ਉਨ੍ਹਾਂ ਦੀ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਕਿਸੇ ਵੀ ਤਰੀਕੇ ਨਾਲ ਇਸ ਮੂਲ ਸਿਧਾਂਤ ਨੂੰ ਪੂਰਾ ਨਹੀਂ ਕਰਦੀ ਕਿ ‘ਨਿਆਂ ਨਾ ਸਿਰਫ਼ ਹੋਣਾ ਚਾਹੀਦਾ ਹੈ, ਸਗੋਂ ਹੁੰਦਾ ਹੋਇਆ ਦਿਖਣਾ ਵੀ ਚਾਹੀਦਾ ਹੈ।’ ਇਨ੍ਹਾਂ ਕਾਰਵਾਈਆਂ ਵਿੱਚ ਮੇਰੀ ਭਾਗੀਦਾਰੀ, ਚਾਹੇ ਮੈਂ ਖੁਦ ਕਰਾਂ ਜਾਂ ਕਿਸੇ ਵਕੀਲ ਰਾਹੀਂ, ਕੋਈ ਵਾਜਬ ਨਤੀਜਾ ਨਹੀਂ ਦੇਵੇਗੀ।”
