Live Updates
ਮੋਬਾਈਲ ਯੂਜ਼ਰਜ਼ ਲਈ ਵੱਡੀ ਖ਼ਬਰ, 4-5 ਮਹੀਨਿਆਂ ’ਚ ਮਹਿੰਗੇ ਹੋ ਸਕਦੇ ਹਨ ਰੀਚਾਰਜ ਪਲਾਨਨਵਾਂ ਫੋਨ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, Realme ਦੇ ਇਨ੍ਹਾਂ Phones ’ਤੇ ਮਿਲ ਰਿਹਾ ਭਾਰੀ ਡਿਸਕਾਊਂਟਮੈਂ ਅਪਮਾਨਜਨਕ ਭਾਸ਼ਾ ਨਹੀਂ ਵਰਤਾਂਗਾ, ਪਰ ਹਰ ਸਵਾਲ ਦਾ ਜਵਾਬ ਹੈ ਮੇਰੇ ਕੋਲ: ਬਲਤੇਜ ਪੰਨੂਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ ਮਿਲਦਿਆਂ ਹੀ AAP ਦਾ ਤੰਜ, ਅਮਨ ਅਰੋੜਾ ਬੋਲੇ- ‘4 ਦਿਨ ਹੋ ਗਏ…’PM ਮੋਦੀ ਨਾਲ ਮੁਲਾਕਾਤ ਤੋਂ ਬਾਅਦ CM ਸੈਣੀ ਦਾ ਵੱਡਾ ਬਿਆਨ, ਪਿੰਡਾਂ ’ਚ ਹਰ ਮਹੀਨੇ ਹੋਣਗੀਆਂ ਮੀਟਿੰਗਾਂ‘ਖਤਰੋਂ ਕੇ ਖਿਲਾੜੀ-15’ ਨੂੰ ਮਿਲਿਆ ਆਪਣਾ ਵਿਜੇਤਾ, ਅਵਿਨਾਸ਼ ਮਿਸ਼ਰਾ ਨੇ ਜਿੱਤੀ ਟਰਾਫੀਚੰਡੀਗੜ੍ਹ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਵੇਰੇ-ਸਵੇਰੇ ਮਚਿਆ ਹੜਕੰਪਮੋਬਾਈਲ ਯੂਜ਼ਰਜ਼ ਲਈ ਵੱਡੀ ਖ਼ਬਰ, 4-5 ਮਹੀਨਿਆਂ ’ਚ ਮਹਿੰਗੇ ਹੋ ਸਕਦੇ ਹਨ ਰੀਚਾਰਜ ਪਲਾਨਨਵਾਂ ਫੋਨ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, Realme ਦੇ ਇਨ੍ਹਾਂ Phones ’ਤੇ ਮਿਲ ਰਿਹਾ ਭਾਰੀ ਡਿਸਕਾਊਂਟਮੈਂ ਅਪਮਾਨਜਨਕ ਭਾਸ਼ਾ ਨਹੀਂ ਵਰਤਾਂਗਾ, ਪਰ ਹਰ ਸਵਾਲ ਦਾ ਜਵਾਬ ਹੈ ਮੇਰੇ ਕੋਲ: ਬਲਤੇਜ ਪੰਨੂਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ ਮਿਲਦਿਆਂ ਹੀ AAP ਦਾ ਤੰਜ, ਅਮਨ ਅਰੋੜਾ ਬੋਲੇ- ‘4 ਦਿਨ ਹੋ ਗਏ…’PM ਮੋਦੀ ਨਾਲ ਮੁਲਾਕਾਤ ਤੋਂ ਬਾਅਦ CM ਸੈਣੀ ਦਾ ਵੱਡਾ ਬਿਆਨ, ਪਿੰਡਾਂ ’ਚ ਹਰ ਮਹੀਨੇ ਹੋਣਗੀਆਂ ਮੀਟਿੰਗਾਂ‘ਖਤਰੋਂ ਕੇ ਖਿਲਾੜੀ-15’ ਨੂੰ ਮਿਲਿਆ ਆਪਣਾ ਵਿਜੇਤਾ, ਅਵਿਨਾਸ਼ ਮਿਸ਼ਰਾ ਨੇ ਜਿੱਤੀ ਟਰਾਫੀਚੰਡੀਗੜ੍ਹ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਵੇਰੇ-ਸਵੇਰੇ ਮਚਿਆ ਹੜਕੰਪ
1 min read

ਧਾਰਮਿਕ ਟਿੱਪਣੀ ਮਾਮਲਾ: ਲੁਧਿਆਣਾ ’ਚ ਮੁਸਲਿਮ ਭਾਈਚਾਰੇ ਦੀ ਮੀਟਿੰਗ , ਅਮਨ-ਭਾਈਚਾਰੇ ਦਾ ਦਿੱਤਾ ਸੁਨੇਹਾ

ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿੱਚ ਬੀਤੀ ਰਾਤ ਸ਼ਹਿਰ ਭਰ ਦੇ ਜ਼ਿੰਮੇਵਾਰ ਮੁਸਲਿਮ ਨੁਮਾਇੰਦਿਆਂ ਦੀ ਮੀਟਿੰਗ ਸੱਦੀ ਗਈ। ਇਹ ਮੀਟਿੰਗ ਹਾਲ ਹੀ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਇਸਲਾਮ ਧਰਮ ਨਾਲ ਸਬੰਧਤ ਕੀਤੀ ਗਈ ਟਿੱਪਣੀ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਹੋਈ। ਮੀਟਿੰਗ ਦੌਰਾਨ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਾ ਕਾਇਮ ਰੱਖਣ ’ਤੇ ਜ਼ੋਰ ਦਿੱਤਾ ਗਿਆ।

ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਨ੍ਹਾਂ ਵੱਲੋਂ ਪ੍ਰੈਸ ਰਾਹੀਂ ਸੁਨੇਹਾ ਦਿੱਤਾ ਗਿਆ ਸੀ ਕਿ ਜੇਕਰ ਇਤਰਾਜ਼ਯੋਗ ਸ਼ਬਦ ਵਾਪਸ ਲੈ ਲਏ ਜਾਣ ਤਾਂ ਇਹ ਸਭ ਤੋਂ ਵਧੀਆ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਦੂਜੇ ਪੱਖ ਵੱਲੋਂ ਵੀ ਸੋਸ਼ਲ ਮੀਡੀਆ ਰਾਹੀਂ ਸਾਰੇ ਧਰਮਾਂ ਦੀ ਏਕਤਾ ਅਤੇ ਸਨਮਾਨ ਦਾ ਸੁਨੇਹਾ ਦਿੱਤਾ ਗਿਆ।

ਸ਼ਾਹੀ ਇਮਾਮ ਨੇ ਕਿਹਾ ਕਿ ਇਸ ਤੋਂ ਬਾਅਦ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਘਟਨਾ ਕਾਰਨ ਪੈਦਾ ਹੋਏ ਹਾਲਾਤ ਨੂੰ ਖ਼ਤਮ ਕਰਕੇ ਸ਼ਹਿਰ ਵਿੱਚ ਅਮਨ ਅਤੇ ਭਾਈਚਾਰਾ ਬਣਾਈ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮਕਸਦ ਆਪਣੇ-ਆਪਣੇ ਧਰਮ ਵਿੱਚ ਰਹਿੰਦਿਆਂ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਲੁਧਿਆਣਾ ਨੂੰ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰੇ ਦੀ ਸਾਂਝ ਦਾ ਪ੍ਰਤੀਕ ਵੀ ਦੱਸਿਆ।

ਇਸ ਦੌਰਾਨ ਸ਼ਾਹੀ ਇਮਾਮ ਨੇ ਸੋਸ਼ਲ ਮੀਡੀਆ ਰਾਹੀਂ ਕਥਿਤ ਤੌਰ ’ਤੇ ਨਫ਼ਰਤ ਫੈਲਾਉਣ ਦੀਆਂ ਕੋਸ਼ਿਸ਼ਾਂ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜਾਮਾ ਮਸਜਿਦ ਵੱਲੋਂ ਜਾਰੀ ਕੀਤੇ ਗਏ ਸੁਨੇਹੇ ਵਿੱਚ ਸ਼ਬਦਾਂ ਦੀ ਮਰਿਆਦਾ ਦਾ ਧਿਆਨ ਰੱਖਿਆ ਗਿਆ ਅਤੇ ਦੂਜੇ ਪੱਖ ਵੱਲੋਂ ਵੀ ਭਾਈਚਾਰੇ ਵਾਲਾ ਜਵਾਬ ਮਿਲਿਆ।

ਮੀਟਿੰਗ ਵਿੱਚ ਸ਼ਹਿਰ ਦੀਆਂ ਵੱਖ-ਵੱਖ ਮਸਜਿਦਾਂ ਦੇ ਇਮਾਮਾਂ, ਪ੍ਰਧਾਨਾਂ, ਮੁਸਲਿਮ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਨੌਜਵਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਹਿਰ ਵਿੱਚ ਆਪਸੀ ਸਾਂਝ ਅਤੇ ਭਾਈਚਾਰਾ ਕਾਇਮ ਰੱਖਣ ਲਈ ਅਪੀਲ ਕੀਤੀ ਗਈ।

ਉੱਥੇ ਹੀ ਸ਼ਾਹੀ ਇਮਾਮ ਦੀ ਅਗਵਾਈ ਵਿੱਚ ਮੁਸਲਿਮ ਭਾਈਚਾਰੇ ਦਾ ਇੱਕ ਵਫ਼ਦ ਐਡੀਸ਼ਨਲ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨੂੰ ਵੀ ਮਿਲਿਆ। ਵਫ਼ਦ ਵੱਲੋਂ ਮੰਗ ਕੀਤੀ ਗਈ ਕਿ ਭਵਿੱਖ ਵਿੱਚ ਲੁਧਿਆਣਾ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਦੌਰਾਨ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਧਰਮ ਜਾਂ ਧਾਰਮਿਕ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਨਾ ਕੀਤੀਆਂ ਜਾਣ।

ਸ਼ਾਹੀ ਇਮਾਮ ਨੇ ਇਸ ਪੂਰੇ ਮਾਮਲੇ ਦੌਰਾਨ ਸਮਝਦਾਰੀ ਨਾਲ ਕੰਮ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ।

Leave a Reply

Your email address will not be published. Required fields are marked *