Live Updates
ਅਕਾਲੀ ਦਲ-ਭਾਜਪਾ ਗਠਜੋੜ ਬੇਨਕਾਬ, ਸੁਖਬੀਰ ਬਾਦਲ ਬੇਅਦਬੀ ਦੇ ਕੇਸਾਂ ਤੋਂ ਬਚਣ ਲਈ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰ ਰਹੇ ਹਨ: ਰਣਬੀਰ ਸਿੰਘ ਢੀਂਡਸਾਭਾਜਪਾ-ਅਕਾਲੀ ਸਰਕਾਰ ਪੰਜਾਬ ਦੀ ਸੁਰੱਖਿਆ ਵਿੱਚ ਨਾਕਾਮ ਰਹੀ,ਉਨ੍ਹਾਂ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋਏ ਅਤੇ ਬੇਅਦਬੀ ਦੀਆਂ ਬਾਰ-ਬਾਰ ਘਟਨਾਵਾਂ ਵਾਪਰੀਆਂ: ਮਨਵਿੰਦਰ ਸਿੰਘ ਗਿਆਸਪੁਰਾਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡਭਾਰਤ ਦੀ ਧਮਾਕੇਦਾਰ ਜਿੱਤ, ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ ’ਚ ਐਂਟਰੀਪੰਜਾਬ ’ਚ ਮੁੜ ਵਧਿਆ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ ਯੂਨਿਟ ਬੰਦ, ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾਭਾਜਪਾ ਆਗੂਆਂ ਦਾ ਪਿੰਡ ਤੂਰ ਬੰਜਾਰਾ ਵਿਖੇ ਗਰੀਬ ਵਿਅਕਤੀ ਗੁਲਜ਼ਾਰ ਸਿੰਘ ਦੀ ਮੌਤ ‘ਤੇ ਡਰਾਮਾ ਰਚਣਾ ਉਨ੍ਹਾਂ ਦੀ ਗਿਰਝਾਂ ਵਰਗੀ ਮਾਨਸਿਕਤਾ ਨੂੰ ਦਰਸਾਉਂਦਾ ਹੈ:ਕੁਲਦੀਪ ਧਾਲੀਵਾਲਤੂਰ ਬੰਜਾਰਾ ਵਿਖੇ ਦਲਿਤ ਪਰਿਵਾਰ ਦੇ ਦੁੱਖ ‘ਤੇ ਭਾਜਪਾ ਦੀ ਸਿਆਸਤ ਨੂੰ ਪਿੰਡ ਵਾਸੀਆਂ ਨੇ ਕੀਤਾ ਰੱਦ, ਭਾਜਪਾ ਆਗੂਆਂ ਨੂੰ ਭਜਾਇਆ: ਮਨੀਸ਼ ਸਿਸੋਦੀਆਅਕਾਲੀ ਦਲ-ਭਾਜਪਾ ਗਠਜੋੜ ਬੇਨਕਾਬ, ਸੁਖਬੀਰ ਬਾਦਲ ਬੇਅਦਬੀ ਦੇ ਕੇਸਾਂ ਤੋਂ ਬਚਣ ਲਈ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰ ਰਹੇ ਹਨ: ਰਣਬੀਰ ਸਿੰਘ ਢੀਂਡਸਾਭਾਜਪਾ-ਅਕਾਲੀ ਸਰਕਾਰ ਪੰਜਾਬ ਦੀ ਸੁਰੱਖਿਆ ਵਿੱਚ ਨਾਕਾਮ ਰਹੀ,ਉਨ੍ਹਾਂ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋਏ ਅਤੇ ਬੇਅਦਬੀ ਦੀਆਂ ਬਾਰ-ਬਾਰ ਘਟਨਾਵਾਂ ਵਾਪਰੀਆਂ: ਮਨਵਿੰਦਰ ਸਿੰਘ ਗਿਆਸਪੁਰਾਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡਭਾਰਤ ਦੀ ਧਮਾਕੇਦਾਰ ਜਿੱਤ, ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ ’ਚ ਐਂਟਰੀਪੰਜਾਬ ’ਚ ਮੁੜ ਵਧਿਆ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ ਯੂਨਿਟ ਬੰਦ, ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾਭਾਜਪਾ ਆਗੂਆਂ ਦਾ ਪਿੰਡ ਤੂਰ ਬੰਜਾਰਾ ਵਿਖੇ ਗਰੀਬ ਵਿਅਕਤੀ ਗੁਲਜ਼ਾਰ ਸਿੰਘ ਦੀ ਮੌਤ ‘ਤੇ ਡਰਾਮਾ ਰਚਣਾ ਉਨ੍ਹਾਂ ਦੀ ਗਿਰਝਾਂ ਵਰਗੀ ਮਾਨਸਿਕਤਾ ਨੂੰ ਦਰਸਾਉਂਦਾ ਹੈ:ਕੁਲਦੀਪ ਧਾਲੀਵਾਲਤੂਰ ਬੰਜਾਰਾ ਵਿਖੇ ਦਲਿਤ ਪਰਿਵਾਰ ਦੇ ਦੁੱਖ ‘ਤੇ ਭਾਜਪਾ ਦੀ ਸਿਆਸਤ ਨੂੰ ਪਿੰਡ ਵਾਸੀਆਂ ਨੇ ਕੀਤਾ ਰੱਦ, ਭਾਜਪਾ ਆਗੂਆਂ ਨੂੰ ਭਜਾਇਆ: ਮਨੀਸ਼ ਸਿਸੋਦੀਆ
1 min read

‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ ਕੱਲ੍ਹ ਤੋਂ ਬਠਿੰਡਾ ਤੋਂ ਹੋਵੇਗਾ ਸ਼ੁਰੂ, ਰਿਕਾਰਡ ਸ਼ਮੂਲੀਅਤ ਦੀ ਉਮੀਦ: ਬਲਤੇਜ ਪੰਨੂ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ‘ ਦੇ ਚੌਥੇ ਸੀਜ਼ਨ ਦੀ ਸ਼ੁਰੂਆਤ ਕੱਲ੍ਹ ਬਠਿੰਡਾ ਤੋਂ ਹੋਣ ਜਾ ਰਹੀ ਹੈਜਿਸ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਿਰਕਤ ਕਰਨਗੇ। ਇਸ ਸਮਾਗਮ ਵਿੱਚ ਗੁਰਦਾਸ ਮਾਨ ਅਤੇ ਕੁਲਵਿੰਦਰ ਬਿਲ੍ਹਾ ਸਮੇਤ ਪ੍ਰਸਿੱਧ ਪੰਜਾਬੀ ਕਲਾਕਾਰ ਆਪਣੀ ਪੇਸ਼ਕਾਰੀ ਦੇਣਗੇ। ਉਨ੍ਹਾਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਖੇਡਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣਸਹਿਯੋਗ ਦੇਣ ਅਤੇ ਸੂਬੇ ਦੇ ਨੌਜਵਾਨ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਦੀ ਅਪੀਲ ਕੀਤੀ।

 

ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ‘ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਬਠਿੰਡਾ ਦੂਜੀ ਵਾਰ ਖੇਡਾਂ ਵਤਨ ਪੰਜਾਬ ਦੀਆਂ‘ ਦੀ ਸ਼ੁਰੂਆਤ ਦੀ ਮੇਜ਼ਬਾਨੀ ਕਰ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਚੌਥੇ ਸੀਜ਼ਨ ਵਿੱਚ ਪੰਜਾਬ ਭਰ ਤੋਂ ਖਿਡਾਰੀਆਂ ਦੀ ਰਿਕਾਰਡ ਸ਼ਮੂਲੀਅਤ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ, “‘ਖੇਡਾਂ ਵਤਨ ਪੰਜਾਬ ਦੀਆਂ‘ ਇੱਕ ਅਨੋਖਾ ਉੱਦਮ ਹੈ ਕਿਉਂਕਿ ਇਹ ਵੱਖ-ਵੱਖ ਪੀੜ੍ਹੀਆਂ ਦੇ ਲੋਕਾਂ ਨੂੰ ਇੱਕਜੁੱਟ ਕਰਦਾ ਹੈ। ਦਾਦਾ-ਦਾਦੀਮਾਤਾ-ਪਿਤਾ ਅਤੇ ਪੋਤੇ-ਪੋਤੀਆਂ ਸਾਰਿਆਂ ਨੂੰ ਹਿੱਸਾ ਲੈਣ ਅਤੇ ਮੁਕਾਬਲਾ ਕਰਨ ਦਾ ਮੌਕਾ ਮਿਲਦਾ ਹੈ। ਇਹ ਸਿਰਫ਼ ਇੱਕ ਖੇਡ ਸਮਾਗਮ ਨਹੀਂ ਹੈਸਗੋਂ ਇੱਕ ਲਹਿਰ ਹੈ ਜੋ ਪੰਜਾਬੀਆਂ ਨੂੰ ਖੇਡਾਂ ਨਾਲ ਜੋੜ ਰਹੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਮਾਹੌਲ ਸਿਰਜ ਰਹੀ ਹੈ।”

 

ਆਪ‘ ਮੀਡੀਆ ਇੰਚਾਰਜ ਨੇ ਦੱਸਿਆ, “ਚੌਥੇ ਸੀਜ਼ਨ ਵਿੱਚ 9 ਉਮਰ ਵਰਗਾਂ ਅਧੀਨ 14 ਸਾਲ ਤੋਂ ਲੈ ਕੇ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਖਿਡਾਰੀ ਹਿੱਸਾ ਲੈਣਗੇ। 38 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 4 ਪੈਰਾ-ਖੇਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਸੀਂ ਖਿਡਾਰੀਆਂ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਲੜਕੇ ਅਤੇ ਲੜਕੀਆਂ ਦੋਵਾਂ ਲਈ ਪਿੰਡ ਪੱਧਰੀ ਟੈਨਿਸ-ਬਾਲ ਕ੍ਰਿਕਟ ਪ੍ਰਦਰਸ਼ਨੀ ਮੁਕਾਬਲੇ ਵੀ ਕਰਵਾ ਰਹੇ ਹਾਂ।”

 

ਬਲਤੇਜ ਪੰਨੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਖਿਡਾਰੀਆਂ ਨੂੰ ਉਨ੍ਹਾਂ ਦੀ ਇਨਾਮੀ ਰਾਸ਼ੀ ਬਿਨਾਂ ਕਿਸੇ ਦੇਰੀ ਦੇ ਮਿਲੇ। ਉਨ੍ਹਾਂ ਕਿਹਾ, “ਜਦੋਂ ਵੀ ਕੋਈ ਖਿਡਾਰੀ ਖੇਡਾਂ ਵਤਨ ਪੰਜਾਬ ਦੀਆਂ‘ ਵਿੱਚ ਜਿੱਤਦਾ ਹੈਤਾਂ ਇਨਾਮੀ ਰਾਸ਼ੀ ਸਿੱਧੀ ਉਨ੍ਹਾਂ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ। ਸਰਕਾਰ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਅਥਲੀਟਾਂ ਲਈ ਸਮੇਂ ਸਿਰ ਵਿੱਤੀ ਸਹਾਇਤਾ ਵੀ ਯਕੀਨੀ ਬਣਾਈ ਹੈ।”

 

ਉਨ੍ਹਾਂ ਕਿਹਾ, “ਜਦੋਂ ਸਾਡੇ ਖਿਡਾਰੀ ਦੇਸ਼ ਦੀ ਨੁਮਾਇੰਦਗੀ ਕਰਨ ਦੀ ਤਿਆਰੀ ਕਰ ਰਹੇ ਹੋਣ ਤਾਂ ਉਨ੍ਹਾਂ ਨੂੰ ਪੈਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ। ਇਸੇ ਲਈ ਰਾਸ਼ਟਰਮੰਡਲ ਖੇਡਾਂਏਸ਼ੀਆਈ ਖੇਡਾਂ ਅਤੇ ਓਲੰਪਿਕ ਲਈ ਚੁਣੇ ਗਏ ਅਥਲੀਟਾਂ ਨੂੰ ਮੁਕਾਬਲਿਆਂ ਵਿੱਚ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਤਿਆਰੀ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।”

 

ਭਾਰਤੀ ਹਾਕੀ ਟੀਮ ਨੂੰ ਸਰਕਾਰ ਵੱਲੋਂ ਦਿੱਤੇ ਸਹਿਯੋਗ ਨੂੰ ਯਾਦ ਕਰਦਿਆਂ ਬਲਤੇਜ ਪੰਨੂ ਨੇ ਕਿਹਾ, “ਜਦੋਂ ਭਾਰਤੀ ਹਾਕੀ ਟੀਮ ਅੰਤਰਰਾਸ਼ਟਰੀ ਪੱਧਰ ਤੇ ਜਿੱਤ ਕੇ ਵਾਪਸ ਪਰਤੀ ਸੀਤਾਂ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਵਾਅਦੇ ਅਨੁਸਾਰ 1-1 ਕਰੋੜ ਰੁਪਏ ਤੁਰੰਤ ਟ੍ਰਾਂਸਫਰ ਕਰ ਦਿੱਤੇ ਸਨ। ਕੇਂਦਰ ਦੀ ਇਨਾਮੀ ਰਾਸ਼ੀ ਬਾਅਦ ਵਿੱਚ ਆਈਪਰ ਪੰਜਾਬ ਨੇ ਸਾਡੇ ਖਿਡਾਰੀਆਂ ਨੂੰ ਇੰਤਜ਼ਾਰ ਨਹੀਂ ਕਰਵਾਇਆ। ਇਹ ਖਿਡਾਰੀਆਂ ਪ੍ਰਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”

 

ਬਲਤੇਜ ਪੰਨੂ ਨੇ ਦੱਸਿਆ, “ਪੰਜਾਬ ਭਰ ਵਿੱਚ 3,100 ਤੋਂ ਵੱਧ ਪਿੰਡ ਪੱਧਰੀ ਖੇਡ ਸਟੇਡੀਅਮਾਂ ਨੂੰ ਚਾਲੂ ਕੀਤਾ ਜਾ ਰਿਹਾ ਹੈ। ਇਨ੍ਹਾਂ ਮੈਦਾਨਾਂ ਵਿੱਚ ਫਲੱਡ ਲਾਈਟਾਂ ਅਤੇ ਖੇਡ ਸਮਾਨ ਵਰਗੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਬੱਚੇ ਸ਼ਾਮ ਦੇ ਸਮੇਂ ਵਾਲੀਬਾਲਫੁੱਟਬਾਲਕ੍ਰਿਕਟ ਅਤੇ ਹੋਰ ਖੇਡਾਂ ਖੇਡਣ ਲਈ ਇਨ੍ਹਾਂ ਮੈਦਾਨਾਂ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੇ ਹਨ।”

 

ਖੇਡਾਂ ਦੇ ਉਤਸ਼ਾਹ ਨੂੰ ਸਰਕਾਰ ਦੀ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ‘ ਮੁਹਿੰਮ ਨਾਲ ਜੋੜਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਇੱਕ ਹਾਂਵਾਚਕ ਵਿਕਲਪ ਦਿੰਦੀਆਂ ਹਨ। “ਖੇਡਾਂ ਸਾਡੇ ਨੌਜਵਾਨਾਂ ਨੂੰ ਇੱਕ ਸਾਰਥਕ ਦਿਸ਼ਾ ਅਤੇ ਰਚਨਾਤਮਕ ਵਿਕਲਪ ਦਿੰਦੀਆਂ ਹਨ। ਨਸ਼ਿਆਂ ਵਿਰੁੱਧ ਜੰਗ ਸਿਰਫ਼ ਸਰਕਾਰੀ ਕਾਰਵਾਈ ਤੱਕ ਸੀਮਤ ਨਹੀਂ ਹੋ ਸਕਦੀ। ਵਿਲੇਜ ਡਿਫੈਂਸ ਕਮੇਟੀਆਂ‘ (ਪਿੰਡ ਸੁਰੱਖਿਆ ਕਮੇਟੀਆਂ) ਰਾਹੀਂ ਆਮ ਨਾਗਰਿਕਾਂ ਨੂੰ ਵੀ ਇਸ ਜੰਗ ਵਿੱਚ ਸ਼ਾਮਲ ਕੀਤਾ ਗਿਆ ਹੈ। ਸਰਕਾਰੀ ਤੰਤਰ ਰਾਹੀਂ ਮਿਲੀ ਜਾਣਕਾਰੀ ਦੀ ਪੜਤਾਲ ਕੀਤੀ ਜਾਂਦੀ ਹੈ ਅਤੇ ਉਸੇ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।”

 

ਬਲਤੇਜ ਪੰਨੂ ਨੇ ਖਿਡਾਰੀਆਂ ਦੇ ਸਨਮਾਨ ਅਤੇ ਸਹਿਯੋਗ ਲਈ ਸਰਕਾਰ ਦੇ ਯਤਨਾਂ ਤੇ ਵੀ ਚਾਨਣਾ ਪਾਇਆ। ਬਲਤੇਜ ਪੰਨੂ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਸਾਡੇ ਖਿਡਾਰੀਆਂ ਨੂੰ ਪਤਾ ਹੋਵੇ ਕਿ ਪੰਜਾਬ ਉਨ੍ਹਾਂ ਦੇ ਨਾਲ ਖੜ੍ਹਾ ਹੈ। ਮਈ ਮਹੀਨੇ ਵਿੱਚ 85 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀਜਦੋਂ ਕਿ 11 ਨਾਮਵਰ ਖਿਡਾਰੀਆਂ ਨੂੰ ਪੀਸੀਐਸ ਅਤੇ ਡੀਐਸਪੀ ਦੀਆਂ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਖਿਡਾਰੀ ਵਿੱਤੀ ਅਨਿਸ਼ਚਿਤਤਾ ਦੇ ਦਬਾਅ ਤੋਂ ਬਿਨਾਂ ਆਪਣੇ ਖੇਡ ਕਰੀਅਰ ਤੇ ਧਿਆਨ ਕੇਂਦਰਿਤ ਕਰ ਸਕਣ।”

 

ਉਨ੍ਹਾਂ ਦੱਸਿਆ ਕਿ ਪੰਜਾਬ ਅਕਤੂਬਰ-ਨਵੰਬਰ ਮਹੀਨੇ ਵਿੱਚ ਮੋਹਾਲੀ ਅਤੇ ਜਲੰਧਰ ਵਿਖੇ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਵੀ ਤਿਆਰ ਹੈ। “ਅਕਤੂਬਰ-ਨਵੰਬਰ ਵਿੱਚ ਮੋਹਾਲੀ ਅਤੇ ਜਲੰਧਰ ਵਿਖੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰਨਾ ਪੰਜਾਬ ਲਈ ਇੱਕ ਇਤਿਹਾਸਕ ਪਲ ਹੈ। ਇਹ ਉਹ ਸੂਬਾ ਹੈ ਜਿਸ ਨੇ ਭਾਰਤ ਦੇ ਕੁਝ ਬਿਹਤਰੀਨ ਹਾਕੀ ਖਿਡਾਰੀ ਪੈਦਾ ਕੀਤੇ ਹਨਅਤੇ ਇੱਥੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਟੂਰਨਾਮੈਂਟ ਦਾ ਆਯੋਜਨ ਕਰਨਾ ਦੇਸ਼ ਦੀ ਖੇਡ ਪਾਵਰਹਾਊਸ‘ ਵਜੋਂ ਪੰਜਾਬ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਦਾ ਹੈ।”

 

ਬਲਤੇਜ ਪੰਨੂ ਨੇ ਕਿਹਾ, “12 ਅਗਸਤ ਤੋਂ ਮਸ਼ਾਲ‘ ਪੰਜਾਬ ਭਰ ਵਿੱਚ ਪਰਿਕਰਮਾ ਕਰ ਰਹੀ ਹੈ ਅਤੇ ਇਸ ਨੂੰ ਲੋਕਾਂ ਅਤੇ ਨਾਮਵਰ ਖਿਡਾਰੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਖੇਡਾਂ ਵਤਨ ਪੰਜਾਬ ਦੀਆਂ‘ ਦਾ ਸੁਨੇਹਾ ਸੂਬੇ ਦੇ ਕੋਨੇ-ਕੋਨੇ ਤੱਕ ਲੈ ਕੇ ਗਈ ਹੈ ਅਤੇ ਲੋਕਾਂ ਨੂੰ ਇਸ ਖੇਡ ਲਹਿਰ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ ਹੈ।”

 

ਬਲਤੇਜ ਪੰਨੂ ਨੇ ਅਪੀਲ ਕੀਤੀ, “ਮੈਂ ਹਰ ਪੰਜਾਬੀ ਨੂੰ ਅਪੀਲ ਕਰਦਾ ਹਾਂ ਕਿ ਉਹ ਖੇਡਾਂ ਵਿੱਚ ਸ਼ਿਰਕਤ ਕਰਨਸਾਡੇ ਖਿਡਾਰੀਆਂ ਦਾ ਹੌਸਲਾ ਵਧਾਉਣ ਅਤੇ ਇੱਕ ਸਿਹਤਮੰਦ ਤੇ ਮਜ਼ਬੂਤ ਪੰਜਾਬ ਦੀ ਸਿਰਜਣਾ ਵਿੱਚ ਭਾਗੀਦਾਰ ਬਣਨ। ਮੁੱਖ ਮੰਤਰੀ ਭਗਵੰਤ ਮਾਨ ਦੇ ਰੰਗਲਾ ਪੰਜਾਬ‘ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਹਰ ਕਿਸੇ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।”

Leave a Reply

Your email address will not be published. Required fields are marked *