Live Updates
ਮੈਂ ਅਪਮਾਨਜਨਕ ਭਾਸ਼ਾ ਨਹੀਂ ਵਰਤਾਂਗਾ, ਪਰ ਹਰ ਸਵਾਲ ਦਾ ਜਵਾਬ ਹੈ ਮੇਰੇ ਕੋਲ: ਬਲਤੇਜ ਪੰਨੂਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ ਮਿਲਦਿਆਂ ਹੀ AAP ਦਾ ਤੰਜ, ਅਮਨ ਅਰੋੜਾ ਬੋਲੇ- ‘4 ਦਿਨ ਹੋ ਗਏ…’PM ਮੋਦੀ ਨਾਲ ਮੁਲਾਕਾਤ ਤੋਂ ਬਾਅਦ CM ਸੈਣੀ ਦਾ ਵੱਡਾ ਬਿਆਨ, ਪਿੰਡਾਂ ’ਚ ਹਰ ਮਹੀਨੇ ਹੋਣਗੀਆਂ ਮੀਟਿੰਗਾਂ‘ਖਤਰੋਂ ਕੇ ਖਿਲਾੜੀ-15’ ਨੂੰ ਮਿਲਿਆ ਆਪਣਾ ਵਿਜੇਤਾ, ਅਵਿਨਾਸ਼ ਮਿਸ਼ਰਾ ਨੇ ਜਿੱਤੀ ਟਰਾਫੀਚੰਡੀਗੜ੍ਹ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਵੇਰੇ-ਸਵੇਰੇ ਮਚਿਆ ਹੜਕੰਪਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫੈਸਲਿਆਂ ’ਤੇ ਰਹੇਗੀ ਨਜ਼ਰAC, TV ਤੇ ਫਰਿੱਜ ਖਰੀਦਣ ਵਾਲਿਆਂ ਲਈ ਝਟਕਾ, ਤਿਉਹਾਰੀ ਸੀਜ਼ਨ ਤੋਂ ਪਹਿਲਾਂ ਵਧੀਆਂ ਕੀਮਤਾਂਮੈਂ ਅਪਮਾਨਜਨਕ ਭਾਸ਼ਾ ਨਹੀਂ ਵਰਤਾਂਗਾ, ਪਰ ਹਰ ਸਵਾਲ ਦਾ ਜਵਾਬ ਹੈ ਮੇਰੇ ਕੋਲ: ਬਲਤੇਜ ਪੰਨੂਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ ਮਿਲਦਿਆਂ ਹੀ AAP ਦਾ ਤੰਜ, ਅਮਨ ਅਰੋੜਾ ਬੋਲੇ- ‘4 ਦਿਨ ਹੋ ਗਏ…’PM ਮੋਦੀ ਨਾਲ ਮੁਲਾਕਾਤ ਤੋਂ ਬਾਅਦ CM ਸੈਣੀ ਦਾ ਵੱਡਾ ਬਿਆਨ, ਪਿੰਡਾਂ ’ਚ ਹਰ ਮਹੀਨੇ ਹੋਣਗੀਆਂ ਮੀਟਿੰਗਾਂ‘ਖਤਰੋਂ ਕੇ ਖਿਲਾੜੀ-15’ ਨੂੰ ਮਿਲਿਆ ਆਪਣਾ ਵਿਜੇਤਾ, ਅਵਿਨਾਸ਼ ਮਿਸ਼ਰਾ ਨੇ ਜਿੱਤੀ ਟਰਾਫੀਚੰਡੀਗੜ੍ਹ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਵੇਰੇ-ਸਵੇਰੇ ਮਚਿਆ ਹੜਕੰਪਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫੈਸਲਿਆਂ ’ਤੇ ਰਹੇਗੀ ਨਜ਼ਰAC, TV ਤੇ ਫਰਿੱਜ ਖਰੀਦਣ ਵਾਲਿਆਂ ਲਈ ਝਟਕਾ, ਤਿਉਹਾਰੀ ਸੀਜ਼ਨ ਤੋਂ ਪਹਿਲਾਂ ਵਧੀਆਂ ਕੀਮਤਾਂ
1 min read

ਜਦੋਂ-ਜਦੋਂ ਧਰਤੀ ‘ਤੇ ਪਾਪ ਵਧਦਾ ਹੈ, ਉਦੋਂ-ਉਦੋਂ ਭਗਵਾਨ ਅਵਤਾਰ ਲੈ ਕੇ ਅਧਰਮ ਦਾ ਨਾਸ਼ ਕਰਦੇ ਹਨ – ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਪੰਜਾਬੀ ਬਾਗ ਵਿੱਚ ਆਯੋਜਿਤ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹੋਤਸਵ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਅਰਚਨਾ ਕੀਤੀ ਅਤੇ ਦਿੱਲੀ ਸਮੇਤ ਪੂਰੇ ਦੇਸ਼ ਵਿੱਚ ਸੁੱਖ, ਖੁਸ਼ਹਾਲੀ ਅਤੇ ਸ਼ਾਂਤੀ ਦੀ ਅਰਦਾਸ ਕੀਤੀ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਮੇਰੀ ਅਰਦਾਸ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਸਾਰੇ ਭਗਤਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਦੇਣ। ਗੀਤਾ ਵਿੱਚ ਲਿਖਿਆ ਹੈ ਕਿ ਜਦੋਂ-ਜਦੋਂ ਧਰਤੀ ‘ਤੇ ਪਾਪ ਵਧਦਾ ਹੈ, ਉਦੋਂ-ਉਦੋਂ ਭਗਵਾਨ ਅਵਤਾਰ ਲੈ ਕੇ ਅਧਰਮ ਦਾ ਨਾਸ਼ ਕਰਦੇ ਹਨ। ਅੱਜ ਸਾਡੇ ਦੇਸ਼ ਵਿੱਚ ਕਈ ਸਮੱਸਿਆਵਾਂ ਹਨ। ਮੇਰੀ ਭਗਵਾਨ ਅੱਗੇ ਅਰਦਾਸ ਹੈ ਕਿ ਉਹ ਸਾਰੇ ਦੇਸ਼ ਵਾਸੀਆਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਜਨਮ ਅਸ਼ਟਮੀ ਕਮੇਟੀ ਦਾ ਇਹ 50ਵਾਂ ਪ੍ਰੋਗਰਾਮ ਹੈ ਅਤੇ ਪਿਛਲੇ 50 ਸਾਲਾਂ ਤੋਂ ਉਹ ਲਗਾਤਾਰ ਇੱਥੇ ਜਨਮ ਅਸ਼ਟਮੀ ਮਨਾਉਂਦੇ ਆ ਰਹੇ ਹਨ। ਮੈਂ ਇਸ ਮੌਕੇ ‘ਤੇ ਕਮੇਟੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਵੱਡੀ ਗਿਣਤੀ ਵਿੱਚ ਲੋਕ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਬਹੁਤ ਖੁਸ਼ੀ ਨਾਲ ਜਨਮ ਅਸ਼ਟਮੀ ਮਨਾਉਣ ਆਏ ਹਨ ਅਤੇ ਝਾਕੀਆਂ ਦੇਖ ਰਹੇ ਹਨ। ਮੈਂ ਭਗਵਾਨ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਹਾਜ਼ਰ ਸਾਰੇ ਲੋਕਾਂ ਨੂੰ ਬਹੁਤ ਖੁਸ਼ੀਆਂ ਅਤੇ ਆਸ਼ੀਰਵਾਦ ਦੇਣ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭ ਦੇ ਘਰ ਵਿੱਚ ਸੁੱਖ-ਸ਼ਾਂਤੀ ਦੇਣ ਅਤੇ ਸਭ ਨੂੰ ਤੰਦਰੁਸਤ ਰੱਖਣ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੀਤਾ ਵਿੱਚ ਸ਼ਲੋਕ ਹੈ- ਯਦਾ ਯਦਾ ਹਿ ਧਰਮਸ੍ਯ ਗ੍ਲਾਨਿਰ੍ਭਵਤਿ ਭਾਰਤ। ਜਦੋਂ-ਜਦੋਂ ਪਾਪ ਬਹੁਤ ਜ਼ਿਆਦਾ ਵਧ ਜਾਂਦਾ ਹੈ, ਤਾਂ ਭਗਵਾਨ ਨੂੰ ਧਰਤੀ ‘ਤੇ ਖੁਦ ਜਨਮ ਲੈਣਾ ਪੈਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਭਗਵਾਨ ਆਪਣੀ ਮਾਇਆ ਨਾਲ ਉਸ ਪਾਪ ਦਾ ਅੰਤ ਕਰਦੇ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਚਾਰੇ ਪਾਸੇ ਕਈ ਸਾਰੀਆਂ ਸਮੱਸਿਆਵਾਂ ਹਨ। ਮੈਂ ਇਸ ਮੌਕੇ ‘ਤੇ ਭਗਵਾਨ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਆਪਣੀ ਮਿਹਰ ਦੀ ਨਜ਼ਰ ਕਰਨ ਅਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ। ਭਗਵਾਨ ਜਨਤਾ ਨੂੰ ਖੁਸ਼ੀਆਂ ਦੇਣ, ਉਨ੍ਹਾਂ ਨੂੰ ਸੁਖੀ ਰੱਖਣ, ਉਨ੍ਹਾਂ ਦੀਆਂ ਬੀਮਾਰੀਆਂ ਦੂਰ ਕਰਨ ਅਤੇ ਸਾਡਾ ਦੇਸ਼ ਬਹੁਤ ਤਰੱਕੀ ਕਰੇ।

ਇਸ ਤੋਂ ਪਹਿਲਾਂ, ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਜੈ ਕਨ੍ਹੱਈਆ ਲਾਲ ਕੀ। ਆਪ ਸਭ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਭਗਵਾਨ ਸ਼੍ਰੀ ਕ੍ਰਿਸ਼ਨ ਹਮੇਸ਼ਾ ਤੁਹਾਨੂੰ ਧਰਮ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦੇ ਰਹਿਣ ਅਤੇ ਤੁਹਾਡੇ ਘਰ ਵਿੱਚ ਸੁੱਖ-ਸ਼ਾਂਤੀ ਦਾ ਵਾਸ ਹੋਵੇ, ਮੇਰੀ ਇਹੋ ਅਰਦਾਸ ਹੈ।

Leave a Reply

Your email address will not be published. Required fields are marked *