LIVE TV
ਤਾਜ਼ਾ ਖ਼ਬਰਾਂ
ਵੀਰਵਾਰ, 12 ਨਵੰਬਰ 2026
ਮਨੋਰੰਜਨ

ਸਤਿੰਦਰ ਸਰਤਾਜ ਨੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਮਨਾਇਆ ਬੰਦੀ ਛੋੜ ਦਿਵਸ

ਪੰਜਾਬੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਲੋਕਾਂ ਨੂੰ ਅੰਦਰੂਨੀ ਸ਼ਾਂਤੀ ਤੇ ਰੌਸ਼ਨੀ ਦਾ ਸੁਨੇਹਾ ਦਿੱਤਾ।

Satinder Sartaaj at the 18th IIFA Awards in 2017
ਫ਼ਾਈਲ ਫ਼ੋਟੋ This photograph was taken with a Canon EOS REBEL T3i by Laura Lee… / Wikimedia Commons, CC BY-SA 4.0

ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ। ਉਨ੍ਹਾਂ ਨੇ ਇਸ ਮੌਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕਰਦਿਆਂ ਪ੍ਰਸ਼ੰਸਕਾਂ ਨੂੰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਸਰਤਾਜ ਗੁਰਦੁਆਰਾ ਸਾਹਿਬ ਅੰਦਰ ਮੋਮਬੱਤੀਆਂ ਜਗਾਉਂਦੇ ਅਤੇ ਹੱਥ ਜੋੜ ਕੇ ਅਰਦਾਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਮੌਕੇ ਅੰਦਰੂਨੀ ਸ਼ਾਂਤੀ ਅਤੇ ਰੂਹਾਨੀ ਜਾਗ੍ਰਿਤੀ ਨਾਲ ਜੁੜਿਆ ਸੰਦੇਸ਼ ਦਿੱਤਾ।

ਉਨ੍ਹਾਂ ਲਿਖਿਆ ਕਿ ਪਰਮਾਤਮਾ ਸਭ ਦੀਆਂ ਰੂਹਾਂ ਨੂੰ ਰੌਸ਼ਨ ਕਰੇ। ਉਨ੍ਹਾਂ ਨੇ ਸਾਰਿਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਹਰੇਕ ਇਨਸਾਨ ਅੰਦਰ ਹਾਂ-ਪੱਖੀ ਸੋਚ ਅਤੇ ਚਾਨਣ ਫੈਲਣ ਦੀ ਕਾਮਨਾ ਕੀਤੀ।

ਸਤਿੰਦਰ ਸਰਤਾਜ ਅੱਜਕੱਲ੍ਹ ਆਪਣੇ ਸੰਗੀਤਕ ਸਫ਼ਰ 'ਦਿ ਫ਼ਿਲਾਸਫ਼ੀ ਆਫ਼ ਰੈਜ਼ੋਨੈਂਸ - ਇੰਡੀਆ ਟੂਰ 2026-27' ਤਹਿਤ ਦੇਸ਼ ਭਰ ਵਿੱਚ ਸ਼ੋਅ ਕਰ ਰਹੇ ਹਨ। ਅਕਤੂਬਰ 2026 ਤੋਂ ਸ਼ੁਰੂ ਹੋਇਆ ਇਹ ਦੌਰਾ ਮਈ 2027 ਤੱਕ ਚੱਲੇਗਾ, ਜਿਸ ਵਿੱਚ ਜਲੰਧਰ, ਗੁਰਦਾਸਪੁਰ, ਕਰਨਾਲ, ਜੈਪੁਰ ਅਤੇ ਇੰਦੌਰ ਸਮੇਤ 32 ਸ਼ਹਿਰ ਸ਼ਾਮਲ ਹਨ।

ਆਪਣੀ ਸੂਫ਼ੀਆਨਾ ਸ਼ਾਇਰੀ ਅਤੇ ਗਾਇਕੀ ਲਈ ਜਾਣੇ ਜਾਂਦੇ ਸਰਤਾਜ ਨੇ 'ਉਡਾਰੀਆਂ', 'ਸੱਜਣ ਰਾਜ਼ੀ' ਅਤੇ 'ਰੁਤਬਾ' ਵਰਗੇ ਕਈ ਮਕਬੂਲ ਗੀਤ ਗਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 'ਦਿ ਬਲੈਕ ਪ੍ਰਿੰਸ' ਅਤੇ 'ਕਲੀ ਜੋਟਾ' ਵਰਗੀਆਂ ਫ਼ਿਲਮਾਂ ਰਾਹੀਂ ਅਦਾਕਾਰੀ ਦੇ ਖੇਤਰ ਵਿੱਚ ਵੀ ਨਾਮਣਾ ਖੱਟਿਆ ਹੈ।